ਫਗਵਾੜਾ ‘ਚ ਵੱਡੀ ਵਾਰਦਾਤ, ਘਰ ਦੇ ਬਾਹਰ ਹੀ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕਤਲ

ਫਗਵਾੜਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫਗਵਾੜਾ ਦੇ ਨਜ਼ਦੀਕੀ ਮੁਹੱਲਾ ਨਿਊ ਮਨਸਾ ਦੇਵੀ ਨਗਰ ਵਿਚ ਘਰ ਦੇ ਬਾਹਰ ਹੀ ਇਕ ਨੌਜਵਾਨ ਦੀ ਗੋਲ਼ੀਆਂ ਮਾਰ ਹੱਤਿਆ ਕਰ ਦਿੱਤੀ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਕਜ ਦੁੱਗਲ ਪੁੱਤਰ ਸੁਰਿੰਦਰਪਾਲ ਦੁੱਗਲ ਵਾਸੀ ਗਲੀ ਨੰਬਰ 6 ਨਿਊ ਮਨਸਾ ਦੇਵੀ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਘਰ ਦੇ ਬਾਹਰ ਕੋਈ ਨਾਮਾਲੂਮ ਵਿਅਕਤੀ ਗੋਲੀਆਂ ਮਾਰ ਗਿਆ। ਗੰਭੀਰ ਹਾਲਤ ਵਿਚ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੌਕੇ ’ਤੇ ਥਾਣਾ ਸਤਨਾਮਪੁਰਾ ਦੀ ਪੁਲਿਸ ਪੁੱਜੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿ੍ਰਤਕ ਪੰਕਜ ਦੁੱਗਲ ਦੀ ਲਾਸ਼ ਸਿਵਲ ਹਸਪਤਾਲ ਫਗਵਾੜਾ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਮੌਕੇ ’ਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪੰਕਜ ਦੁੱਗਲ ਟਾਫੀਆਂ ਤੇ ਧੂਫ ਵੇਚਣ ਦਾ ਕੰਮ ਕਰਦਾ ਸੀ।

ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਪੁਲਿਸ ਮੁਲਜ਼ਮ ਦੀ ਭਾਲ ਲਈ ਜੁਟੀ ਹੋਈ ਸੀ। ਜਦੋਂ ਮਾਮਲੇ ਸਬੰਧੀ ਸਿਵਲ ਹਸਪਤਾਲ ਵਿਚ ਡਿਊਟੀ ’ਤੇ ਮੌਜੂਦ ਡਾਕਟਰ ਅਸ਼ਿਸ਼ ਜੇਤਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਕਜ ਦੁੱਗਲ ਨਾਲ ਦਾ ਇਕ ਨੌਜਵਾਨ ਉਨ੍ਹ੍ਹਾਂ ਕੋਲ ਲਿਆਂਦਾ ਗਿਆ ਸੀ ਜਿਸ ਦੇ ਦੋ ਗੋਲ਼ੀਆਂ ਲੱਗੀਆਂ ਸਨ ਇਕ ਗੋਲ਼ੀ ਢਿੱਡ ਵਿਚ ਅਤੇ ਦੂਜੀ ਸੀਨੇ ਵਿਚ ਲੱਗੀ ਹੈ। ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ ਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

You May Also Like