ਸਮਾਜ ਵਿੱਚ ਵੱਧ ਰਹੀ ਟਰੈਫਿਕ ਸਮੱਸਿਆ ਅਤੇ ਕਰਾਇਮ ਨੂੰ ਰੋਕਣ ਲਈ ਲੋਕ ਪੁਲਿਸ ਦੀ ਮਦਦ ਕਰਨ
ਅੰਮ੍ਰਿਤਸਰ, 19 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮਿ੍ਤਸਰ ਦਿਹਾਤੀ ਦੇ ਐਸ.ਐਸ.ਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਐਜੂਕੇਸ਼ਨ ਸੈਂਲ ਦੇ ਇੰਚਾਰਜ ਏ.ਐਸ.ਆਈ ਇੰਦਰਮੋਹਨ ਸਿੰਘ ਦੀ ਅਗਵਾਈ ਵਿੱਚ ਟਰੈਫਿਕ ਨਿਯਮਾਂ ਸਬੰਧੀ ਸਤਿਆ ਭਾਰਤੀ ਐਲੀਮੈਟਰੀ ਸਕੂਲ ਚੰਨਣਕੇ ਵਿਖੇ ਇੱਕ ਕੈਪ ਲਗਾਇਆ ਗਿਆ।ਜਿਸ ਵਿੱਚ ਏ.ਐਸ.ਆਈ.ਇੰਦਰਮੋਹਨ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਰੋਜ ਐਕਸੀਡੈਂਟਾਂ ਨਾਲ ਜਾਂ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਲੋਕਾਂ ਵਿੱਚ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਬਹੁਤ ਜਰੂਰੀ ਹੋ ਗਈ ਹੈ।ਛੋਟੀ ਉਮਰ ਦੇ ਬੱਚੇ ਬਿਨਾਂ ਲਾਈਸੈਂਸ ਤੋਂ ਕੋਈ ਵੀ ਵਹੀਕਲ ਨਾ ਚਲਾਉਣ ਅਤੇ ਲੜਕੀਆਂ ਨੂੰ ਨਿੱਤ ਦਿਨ ਆ ਰਹੀਆਂ ਮੁਸ਼ਕਲਾਂ ਸਬੰਧੀ 112 ਨੰਬਰ ਹੈਲਪਲਾਈਨ ਤੋਂ ਜਾਣੂ ਕਰਵਾਇਆ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਵੱਧ ਰਹੇ ਨਸ਼ੇ ਅਤੇ ਕਰਾਇਮ ਨੂੰ ਰੋਕਣ ਲਈ ਪੁਲਿਸ ਦੀ ਮਦਦ ਕਰਨ ਲਈ ਕਿਹਾ।ਇਸ ਮੌਕੇ ਮੁੱਖ ਅਧਿਆਪਕ ਜਿਸ ਵਿਚ ਸਕੂਲ ਦੇ ਮੁਖੀ ਨਵਨੀਤ ਕੌਰ ਗੁਰਮੀਤ ਕੌਰ ਕਿਰਨਦੀਪ ਕੌਰ ਸੰਦੀਪ ਕੌਰ ਕਵਲਜੀਤ ਕੌਰ ਕਰਮਜੀਤ ਕੌਰ ਲਵਦੀਪ ਕੌਰ,ਜਸਪ੍ਰੀਤ ਕੌਰ,ਮਨਦੀਪ ਕੌਰ ਆਦਿ ਸ਼ਾਮਿਲ ਸਨ।