ਲੁਧਿਆਣਾ, 21 ਸਤੰਬਰ (ਹਰਮਿੰਦਰ ਮੱਕੜ) – ਪੰਜਾਬੀ ਮਾਂ ਬੋਲੀ ਦੇ ਸਿਰਮੌਰ ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ੇ) ਜੀ ਦਾ 85 ਵਾਂ ਜਨਮ ਦਿਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਗੀਤਕਾਰ ਮੰਚ ਲ਼ੁਧਿਆਣਾ (ਪੰਜਾਬ)ਵੱਲੋਂ ਮੁੱਖ ਪ੍ਰਬੰਧਕ ਸਰਬਜੀਤ ਸਿੰਘ ਵਿਰਦੀ,ਅਮਰਜੀਤ ਸ਼ੇਰਪੁਰੀ ਅਤੇ ਕਨਵੀਨਰ ਮਨਦੀਪ ਕੌਰ ਭੰਮਰਾ ਦੀ ਅਗਵਾਈ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ ਇਸ ਮੌਕੇ ਹਾਜ਼ਿਰ ਲੇਖਕ,ਸਾਹਿਤਕਾਰਾਂ,ਕਵੀਆਂ,ਗਾਇਕਾ,ਗੀਤਕਾਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਮਹਿਬੂਬ ਗੀਤਕਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਸਮਾਗਮ ਦੌਰਾਨ ਦੇਵ ਥਰੀਕੇ ਵਾਲਾ ਜੀ ਦੀ ਯਾਦ ਵਿੱਚ ਪਹਿਲਾ ਯਾਦਗਾਰੀ ਪੁਰਸਕਾਰ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੂੰ ਦਿੱਤਾ ਗਿਆ ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਪਦਮ ਸ੍ਰੀ ਡਾ, ਸੁਰਜੀਤ ਪਾਤਰ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਦੇਵ ਦਿਲਗੀਰ ਹੁਰਾਂ ਨੇ ਆਪਣੀ ਕਲਮ ਰਾਹੀਂ ਯਾਦਗਾਰੀ ਗੀਤ ਪੰਜਾਬੀ ਸਮਾਜ ਨੂੰ ਦਿੱਤੇ ਹਨ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀਆਂ ਨੇ ਮਣਾ ਮੁਹੀ ਪਿਆਰ ਦਿੱਤਾ ਹੈ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਨੇ ਦੇਵ ਸਾਹਿਬ ਦੇ ਗੀਤਾਂ ਬਾਰੇ ਖੁੱਲ ਕੇ ਚਰਚਾ ਕਰਦੇ ਹੋਏ ਕਿਹਾ ਕਿ ਹਰਦੇਵ ਦਿਲਗੀਰ ਦੇ ਗੀਤਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਨਿਵੇਕਲੀ ਪਹਿਚਾਣ ਦਿੱਤੀ ਹੈ ਸਮਾਗਮ ਦੌਰਾਨ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ,ਲਖਵਿੰਦਰ ਜੌਹਲ ਨੇ ਕਿਹਾ ਕਿ ਹਰਦੇਵ ਦਿਲਗੀਰ ਜੀ ਦੇ ਗੀਤਾਂ ਵਿੱਚ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਦੀ ਝਲਕ ਵੇਖਣ ਨੂੰ ਮਿਲਦੀ ਹੈ ਇਸ ਪੰਜਾਬੀ ਸਾਹਿਤ ਅਕਾਦਮੀ ਦੇ ਜਰਨਲ ਸਕੱਤਰ ਡਾ,ਗੁਰਇਕਬਾਲ ਸਿੰਘ ਨੇ ਸ਼੍ਰੀ ਹਰਦੇਵ ਦਿਲਗੀਰ ਜੀ ਦੇ ਜੀਵਨ ਅਤੇ ਗੀਤਕਾਰੀ ਦੇ ਸਫਰ ਬਾਰੇ ਖੁੱਲ੍ਹ ਕੇ ਚਾਨਣਾ ਪਾਇਆ ਸਮਗਮ ਦੌਰਾਨ ਡਾ,ਦਰਸ਼ਨ ਬੁੱਟਰ,ਅਮਰਜੀਤ ਸਿੰਘ ਟਿੱਕਾ,ਡਾ,ਗੁਲਜ਼ਾਰ ਸਿੰਘ ਪੰਧੇਰ,ਅਸ਼ੋਕ ਬਾਂਸਲ ਮਾਨਸਾ,ਸੁਰਿੰਦਰ ਸਿੰਘ ਸੁੰਨੜ ਆਦਿ ਬੁਲਾਰਿਆਂ ਵੱਲੋ ਦੇਵ ਥਰੀਕੇ ਵਾਲਾ ਨੂੰ ਯਾਦ ਕੀਤਾ ਗਿਆ।
ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਮੀਤ ਮੈੱਹਦਪੂਰੀ ਯੂ ਐਸ ਏ, ਦੀ ਨਵੀਂ ਕਿਤਾਬ ਸ਼ਾਰਕੋ ਘੁਗਿਓ ਸਾਵਿਓ ਚਿੜੀਓ, ਰਿਲੀਜ਼ ਕੀਤੀ ਗਈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਲੋਕ ਗਾਇਕ ਪਲੀ ਦੇਤਵਾਲੀਆ,ਵੀਰ ਸੁਖਵੰਤ,ਬਿੱਟੂ ਖੰਨੇ ਵਾਲਾ,ਬਲਵੀਰ ਸਿੰਘ ਭਾਟੀਆ,ਰਾਜਿੰਦਰ ਸਿੰਘ ਫਾਇਨਟੋਨ,ਜੱਗਾ ਗਿੱਲਡਾ਼ ਬਲਜੀਤ ਸਿੰਘ,ਗੁਰਸੇਵਕ ਸਿੰਘ ਢਿੱਲੋਂ,ਰਾਜਦੀਪ ਤੂਰ,ਕਰਮਜੀਤ ਗਰੇਵਾਲ,ਪ੍ਰਭਜੋਤ ਸੋਹੀ,ਬਲਵਿੰਦਰ ਸਿੰਘ ਮੋਹੀ,ਪਰਮਜੀਤ ਕੌਰ ਮਹਿਕ,ਗੁਲਸ਼ਨ ਕੋਮਲ,ਸਿਮਰਨ ਧੁੱਗਾ,ਦੀਪ ਲੁਧਿਆਣਵੀ,ਕੁਲਵਿੰਦਰ ਕਿਰਨ,ਸੁਰਿੰਦਰ ਕੌਰ ਬਾੜਾ,ਬਲਜਿੰਦਰ ਕੌਰ ਕਲਸੀ,ਜਤਿੰਦਰ ਕੌਰ ਬੁਆਲ,ਪਰਮਜੀਤ ਸਿੰਘ ਸੋਹਲ,ਜਸਬੀਰ ਸਿੰਘ ਸੋਹਲ,ਮੂਲ ਚੰਦ ਸ਼ਰਮਾ,ਮੀਤ ਸ਼ਕਰੁੰਦੀ,ਸੁਰਜੀਤ ਸਿੰਘ ਜੀਤ,ਗੋਗੀ ਮਾਨਾ ਵਾਲਾ,ਜਗਦੀਸ਼ ਸਿੰਘ ਲਾਲ,ਗੋਲੂ ਕਾਲ਼ੇ,ਸੋਨੀ ਮੋਗਾ,ਮੋਹਨ ਹਸਨਪੁਰੀ,ਜੀਤ ਗੁਰਜੀਤ,ਬਲਜੀਤ ਮਾਹਲਾ,ਚਮਕੌਰ ਭੱਟੀ,ਸੁੱਖ ਚਮਕੀਲਾ,ਕੇਵਲ ਜਲਾਲ,ਤਨਵੀਰ ਗੋਗੀ,ਮੇਸ਼ੀ ਮਾਣਕ,ਬੱਬੂ ਚੱਕ ਵਾਲੀ,ਸੁਰਜੀਤ ਸਿੰਘ ਜੀਤ,ਸੋਮਨਾਥ ਸਿੰਘ ,ਸੁਖਬੀਰ ਸੰਧੇ,ਮਲਕੀਤ ਸਿੰਘ ਮਾਲੜਾ ਅਤੇ ਹੋਰ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਮਹਿਬੂਬ ਗੀਤਕਾਰ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ।