ਸਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਲਗਾਇਆ ਗਿਆ ਮੈਡੀਕਲ ਕੈਪ 

ਅੰਮ੍ਰਿਤਸਰ, 22 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਿਵਲ ਸਰਜਨ ਅਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਐਚ.ਸੀ ਤਰਸਿੱਕਾ ਦੇ ਐਸ.ਐਮ. ਓ.ਡਾ.ਮੋਨਾ ਚਤਰਥ ਦੀ ਅਗਵਾਈ ਹੇਠ ਸਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਇਕ ਮੈਡੀਕਲ ਕੈਪ ਲਗਾਇਆ ਗਿਆ। ਜਿਸ ਕੈਂਪ ਵਿੱਚ 218 ਬੱਚਿਆਂ ਦਾ ਚੈੱਕ ਕੀਤਾ ਗਿਆ।ਜਿਸ ਵਿੱਚ ਸੀਨੀਅਰ ਡਾ ਸਿਮਰਨਜੀਤ ਸਿੰਘ ਨੇ ਖਤਰਨਾਕ ਬਿਮਾਰੀਆਂ ਬਾਰੇ ਬੱਚਿਆਂ ਅਤੇ ਟੀਚਰਾਂ ਨੂੰ ਜਾਣੂ ਕਰਵਾਇਆ ਅਤੇ ਬੱਚਿਆਂ ਦੇ ਦੰਦਾਂ ਦੀ ਜਾਚ ਕਰਕੇ ਦੰਦਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣ ਲਈ ਜੋਰ ਦਿੱਤਾ।

ਇਸ ਮੌਕੇ ‘ਤੇ ਸਬ-ਸਿਹਤ ਕੇਂਦਰ ਭੀਲੋਵਾਲ ਦੇ ਅੰਗਰੇਜ਼ ਸਿੰਘ ਨੇ ਵੱਧ ਰਹੇ ਡੇਗੂ ਬਿਖਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ,ਫਰਿੱਜਾਂ ਦੀ ਟਰੇਅ ਅਤੇ ਕੂਲਰਾਂ ਦਾ ਪਾਣੀ ਹਫਤੇ ਵਿਚ ਇਕ ਜਰੂਰ ਬਦਲਣ ਬੁਖਾਰ ਦੇ ਲੱਛਣ ਹੋਣ ਨਾਲ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਤੇ ਡਾ ਅਮਨਦੀਪ ਕੌਰ ਸੀ.ਐਨ.ੳ,ਸਿਮਰਨਜੀਤ ਕੌਰ ਏ.ਐਨ.ਐਮ,ਹਰੀ ਸਿੰਘ,ਪ੍ਰਿੰਸੀਪਲ ਮੈਡਮ ਪਰਮਜੀਤ ਕੌਰ,ਸੰਦੀਪ ਕੌਰ,ਪਰਮਜੀਤ ਕੌਰ,ਨਵਜੋਤ ਕੌਰ,ਰਾਜਵਿੰਦਰ ਕੌਰ,ਦਲਜੀਤ ਕੌਰ,ਸਤਿੰਦਰਪਾਲ ਕੌਰ ਆਦਿ ਮੌਜੂਦ ਸਨ।

You May Also Like