ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਹੋਇਆ ਮੁਕੰਮਲ, ਟ੍ਰੇਨਿੰਗ ਲੈ ਰਹੇ ਮੁਲਾਜ਼ਮਾਂ ਨੂੰ ਦਿੱਤੇ ਗਏ ਸਰਟੀਫਿਕੇਟ

ਲੁਧਿਆਣਾ 27 ਸਤੰਬਰ (ਹਰਮਿੰਦਰ ਮੱਕੜ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜਨ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਲ ਜੀਵਨ ਮਿਸ਼ਨ ਤੇ ਤਹਿਤ ਤਕਨੀਕੀ ਸਿੱਖਿਆ ਅਤੇ ਉਦਯੋਗਕ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ ਵਿਭਾਗ ਦੇ ਫ਼ੀਲਡ ਮੁਲਾਜਮਾਂ ਅਤੇ ਠੇਕਾ ਆਧਾਰਿਤ ਮੁਲਾਜਮਾਂ ਨੂੰ ਸਰਕਾਰੀ ਆਈ ਟੀ ਆਈ ਉਟਾਲਾਂ ਨੇੜੇ ਸਮਰਾਲਾ ਵਿਖੇ ਸਕਿੱਲ ਟ੍ਰੇਨਿੰਗ ਕੈਂਪ ਲਾਇਆ ਗਿਆ ਗਿਆ ਹੈ। ਇਸ ਮੌਕੇ ਟ੍ਰੇਨਿੰਗ ਇਨਚਾਰਜ ਸ਼ਸ਼ੀ ਕਾਂਤ, ਸੁਖਦੀਪ ਸਿੰਘ ਤੇ ਜੂਨੀਅਰ ਇੰਜੀਨੀਅਰ ਸੁੱਖਪਾਲ ਸਿੰਘ ਪਟਿਆਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਜਲ ਜੀਵਨ ਮਿਸ਼ਨ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਲਈ ਵਿਭਾਗ ਦੀਆਂ ਵਾਟਰ ਸਪਲਾਈ ਸਕੀਮਾਂ ਤੇ ਕੰਮ ਕਰਦੇ ਸਮੁੱਚੇ ਫੀਲਡ ਰੈਗੂਲਰ ਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਤਹਿਤ ਸੱਤ ਦਿਨਾਂ ਸਕਿੱਲ ਟ੍ਰੇਨਿੰਗ ਦਿੱਤੀ ਗਈ ।

ਜਿਸ ਦਾ ਸਮੁੱਚਾ ਪ੍ਰਬੰਧ ਸਮੇਤ ਚਾਰ ਪਾਣੀ, ਖਾਣਾ ਆਦਿ ਵਿਭਾਗ ਵੱਲੋਂ ਪ੍ਰੋਵਾਈਡ ਕਰਵਾਇਆ ਗਿਆ । ਇਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਸੱਤ ਦਿਨਾਂ ਦੀ ਮੁਕੰਮਲ ਹੋਣ ਉਪਰੰਤ ਆਈ ਟੀ ਆਈ ਉਟਾਲਾਂ ਵਿੱਖੇ ਟ੍ਰੇਨਿੰਗ ਲੈ ਚੁੱਕੇ ਮੁਲਾਜ਼ਮਾਂ ਨੂੰ ਆਈ ਟੀ ਆਈ ਉਟਾਲਾਂ ਦੇ ਚੇਅਰਮੈਨ ਬਲਜੀਤ ਸਿੰਘ ਅਤੇ ਪ੍ਰਿਸੀਪਲ ਸਤਨਾਮ ਸਿੰਘ ਬਟਾਲਵੀ ਵਲੋਂ ਸਾਟੀਫਿਕੇਟ ਦਿੱਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਚੈਅਰਮੈਨ ਬਲਜੀਤ ਸਿੰਘ, ਪ੍ਰਿੰਸੀਪਲ ਸਤਨਾਮ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਟੈਕਨੀਕਲ ਕੰਮ ਕਰਦਾ ਹੈ। ਉਹ ਪੰਜ ਸਾਲ ਦੇ ਤਜਰਬੇ ਉਪਰੰਤ ਆਈ ਟੀ ਆਈ ਵਿੱਚ ਪੇਪਰ ਦੇ ਕੇ ਸਾਟੀਫਿਕੇਟ ਲੈ ਸਕਦਾ ਹੈ। ਇਨ੍ਹਾਂ ਸੰਸਥਾ ਵਿੱਚ ਟੈਕਨੀਕਲ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਜੋ ਉੱਚ ਪੱਧਰੀ ਆਹੁਦੇਆ ਤੇ ਪੁਹੰਚੇ ਹਨ ਬਾਰੇ ਜਾਣਕਾਰੀ ਦਿੱਤੀ । ਇਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀਆ ਵਿੱਚ ਹੱਥੀ ਕੰਮ ਕਰਨ ਦੀ ਰੂਚੀ ਨਹੀਂ ਹੈ। ਜੋ ਸਾਡੇ ਸਮਾਜ ਲਈ ਚਿੰਤਾਜਨਕ ਸਥਿਤੀ ਹੈ।ਇਸ ਮੌਕੇ ਸਸ਼ੀ ਕਾਤ, ਸੁਖਦੀਪ ਸਿੰਘ ਟ੍ਰੇਨਿੰਗ ਕੋਆਰਡੀਨੇਟਰ ਤੋਂ ਇਲਾਵਾ ਸੁੱਖਜਿੰਦਰ ਸਿੰਘ ਚਨਾਰਥਲ, ਰਾਜਿੰਦਰਪਾਲ, ਰਣਜੀਤ ਸਿੰਘ, ਮੁਲਾਗਰ ਸਿੰਘ, ਗੁਲਜਾਰ ਸਿੰਘ ਨੇ ਸਬੰਧਨ ਕੀਤਾ ਅਤੇ ਟ੍ਰੇਨਿੰਗ ਦੋਰਾਨ ਆਪਣੇ ਤਜਰਬੇ ਸਾਂਝੇ ਕੀਤੇ।ਇਸ ਮੌਕੇ ਤਕਨੀਕੀ ਆਧਿਆਪਕ ਮਨਜੀਤ ਸਿੰਘ, ਰੇਸ਼ਮ ਸਿੰਘ, ਨਿਤੀਸ਼ ਕੁਮਾਰ, ਲਖਵਿੰਦਰ ਸਿੰਘ, ਟ੍ਰੇਨਿੰਗ ਅਫਸਰ ਬਲਵੀਰ ਸਿੰਘ ਰਕੇਸ਼ ਕੁਮਾਰ, ਕੁਲਵਿੰਦਰ ਸਿੰਘ, ਬਲਵੰਤ ਸਿੰਘ, ਸੁਰਿੰਦਰ ਸਿੰਘ, ਸੋਨੀ ਰਾਮ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਮੁੱਖ ਮਹਿਮਾਨ ਸਮੇਤ ਸਮੁੱਚੇ ਸਟਾਫ ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।

You May Also Like