ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਕਾਂਗਰਸ ਪਾਰਟੀ ਪੂਰੀ ਤਨਦੇਹੀ ਨਾਲ ਜੁਟੀ ਹੋਈ ਹੈ – ਆਸ਼ੂ ਬੰਗੜ

ਮਮਦੋਟ 21 ਅਗਸਤ (ਲਛਮਣ ਸਿੰਘ ਸੰਧੂ) – ਪੰਜਾਬ ਵਿੱਚ ਹੜ੍ਹਾਂ ਦੇ ਪਾਣੀ ਨੇ ਪੰਜਾਬ ਵਿੱਚ ਪੂਰੀ ਤਬਾਹੀ ਮਚਾਈ ਹੋਈ ਆ ਖਾਸ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਾਰਡਰ ਪੱਟੀ ਇਲਾਕੇ ਵਿੱਚ ਕਿਉਂਕਿ ਪਾਕਿਸਤਾਨ ਭਾਰਤ ਦੇ ਬਾਰਡਰ ਨਾਲ ਦਰਿਆ ਵੱਗਦਾ ਹੈ ਜਿਸ ਕਰਕੇ ਫਸਲਾਂ ਅਤੇ ਬਾਰਡਰ ਤੇ ਵੱਸਦੇ ਲੋਕਾਂ ਦੀ ਜਾਨ ਮਾਲ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਅਤੇ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਪੰਜਾਬ ਵਿੱਚ ਹੜ੍ਹਾਂ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ ਪਹਿਲਾ ਆਏ ਹੜ੍ਹਾ ਨੇ ਜਿੱਥੇ ਪੰਜਾਬ ਵਾਸੀਆਂ ਦੀ ਫ਼ਸਲ ਮਾਲ ਡੰਗਰਾਂ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ ਸੀ ਤੇ ਫਸਲਾਂ ਪੂਰੀ ਤਰ੍ਹਾਂ ਹੜਾਂ ਦੇ ਪਾਣੀ ਨਾਲ ਬਰਬਾਦ ਹੋ ਗਈਆ ਸੀ ਅਤੇ ਕੁਝ ਕਿਸਾਨਾਂ ਨੇ ਦੂਜ਼ੀ ਵਾਰ ਝੋਨਾ ਲਾਇਆ ਹੀ ਸੀ ਕਿ ਦੂਜੀ ਵਾਰ ਫਿਰ ਹੜ੍ਹ ਆ ਗਏ।

ਜਿਸ ਨਾਲ ਇੱਕ ਵਾਰ ਫਿਰ ਕਿਸਾਨ ਵੱਡੀ ਮੁਸੀਬਤ ਵਿੱਚ ਘਿਰ ਗਏ ਪਰ ਪੰਜਾਬ ਸਰਕਾਰ ਨੇ ਪਹਿਲਾਂ ਆਏ ਹੜ੍ਹਾ ਤੋ ਕੁੱਝ ਨਹੀਂ ਸਿਖਿਆ ਅਤੇ ਇਸ ਵਾਰ ਇਹ ਹੜ੍ਹ ਪੰਜਾਬ ਸਰਕਾਰ ਦੀ ਨਾਲਾਇਕੀ ਕਰਕੇ ਆਏ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਾਡੇ ਪੱਤਰਕਾਰ ਨਾਲ ਗੱਲਬਾਤ ਸਾਂਝੀ ਕਰਦਿਆਂ ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਆਸ਼ੂ ਬੰਗੜ ਨੇ ਕਹੇ ਅਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਤੇ ਆਈ ਵੱਡੀ ਮੁਸੀਬਤ ਵਿੱਚ ਹੱਥ ਖੜ੍ਹੇ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਅਤੇ ਦੂਸਰੇ ਰਾਜਾਂ ਵਿੱਚ ਜਾ ਕਿ ਚੋਣ ਪ੍ਰਚਾਰ ਵਿੱਚ ਮਸਰੂਫ ਹੋ ਗਈ ਹੈ ਪਰ ਇਸ ਮੁਸੀਬਤ ਦੀ ਘੜੀ ਵਿੱਚ ਪੰਜਾਬ ਦੀ ਪੂਰੀ ਕਾਂਗਰਸ ਪਾਰਟੀ ਅਤੇ ਫਿਰੋਜ਼ਪੁਰ ਦਿਹਾਤੀ ਦੀ ਪੂਰੀ ਟੀਮ ਦਿਨ ਰਾਤ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਖੜ੍ਹੀ ਹੈ।

You May Also Like