ਮੱਲਾਂਵਾਲਾ 1 ਅਕਤੂਬਰ (ਹਰਪਾਲ ਸਿੰਘ ਖਾਲਸਾ) – ਕਿਸਾਨੀ ਮੰਗਾਂ ਨੂੰ ਲੈ ਕੇ ਉਤਰ ਭਾਰਤ ਦੀਆਂ 19 ਕਿਸਾਨ ਜਥੇਬੰਦੀਆਂ ਵਲੋਂ ਤਿੰਨ ਦਿਨ ਰੇਲਵੇ ਟਰੈਕ ਜਾਮ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਕਸਬਾ ਮੱਲਾਂਵਾਲਾ ਦੇ ਰੇਲਵੇ ਸਟੇਸ਼ਨ ਨੂੰ ਘੇਰੀ ਬੈਠੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਪ੍ਰਦਰਸ਼ਨ ਕਰਦਿਆਂ ਅਜ ਤੀਜੇ ਦਿਨ ਸ਼ਾਮ ਨੂੰ ਸਮਾਪਤ ਕਰ ਦਿਤਾ ਹੈ ਰੇਲਵੇ ਸਟੇਸ਼ਨ ਮੱਲਾਂਵਾਲਾ ਵਿਖ਼ੇ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬੱਚਨ ਸਿੰਘ ਭੁੱਲਰ, ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨਵਾਲਾ, ਕਿਸਾਨ ਮਜਦੂਰ ਮੋਰਚਾ ਪੰਜਾਬ ਸੂਬਾ ਪ੍ਰਧਾਨ ਮਲਕੀਤ ਸਿੰਘ ਗੁਲਾਮੀਵਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ, ਜਿਸਦੇ ਚਲਦੇ ਦੇਸ਼ ਭਰ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕ ਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾ ਜਿਨ੍ਹਾਂ ਚ ਜਿੰਨੀ ਦੇਰ ਦਿੱਲੀ ਅੰਦੋਲਨ ਵਿੱਚ ਮੰਨੀਆਂ ਮੰਗਾਂ , ਦਿੱਲੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ , 23 ਫਸਲਾਂ ਦੀ M.S.P. ਦੀ ਗਰੰਟੀ , ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਦੌਰਾਨ ਪਾਏ ਕੇਸ ਰੱਦ ਕਰਨ ਬਿਜਲੀ ਦੇ ਨਿੱਜੀਕਰਨ ਨੂੰ ਰੋਕ ਕੇ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਮਨਰੇਗਾ ਤਹਿਤ 200 ਦਿਨ ਰੋਜ਼ਗਾਰ ਦੇਣ ਤੇ ਦਿਹਾੜੀ ਦੁੱਗਣੀ ਕਰਨ, ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ, ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਆਦਿ ਮਸਲਿਆਂ ਤੇ ਸਰਕਾਰ ਨੂੰ ਘੇਰ ਕੇ ਮਸਲੇ ਹੱਲ ਨਾਂ ਕਰਨ ਤੱਕ ਮੋਰਚੇ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਯਾਦ ਕਰਵਾਉਦਿਆ ਕਿਹਾ ਕਿ ਨਸ਼ਿਆਂ ਦੇ ਖਾਤਮੇ ਕਰਨ, ਬੀਬੀਆਂ ਦੇ ਖਾਤੇ ਪੈਸੇ ਪਾਉਣ, ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਦਫ਼ਤਰਾਂ ਵਿੱਚ ਲੋਕਾਂ ਦੀ ਲੁੱਟ ਤੇ ਖੱਜਲ ਖੁਆਰੀ ਨੂੰ ਰੋਕਣ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਬੰਦ ਕਰਨ, V.I.P. ਕਲਚਰ ਖ਼ਤਮ ਕਰਨ ਆਦਿ ਤੇ ਭਗਵੰਤ ਮਾਨ ਸਰਕਾਰ ਫੇਲ ਸਾਬਤ ਹੋਈ ਹੈ। ਹੜਾਂ ਨਾਲ਼ ਤਬਾਹ ਹੋਈਆਂ ਫਸਲਾਂ ਦਾ 50 ਹਜਾਰ ਪ੍ਰਤੀ ਏਕੜ, ਢਹਿ ਢੇਰੀ ਹੋ ਚੁੱਕੇ ਮਕਾਨਾਂ ਦਾ 5 ਲੱਖ, ਪਾਣੀ ਦੇ ਵਹਿਣ ਵਿਚ ਜਾਨਾਂ ਗੁਆਉਣ ਵਾਲੇ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਦਿੱਤਾ ਜਾਵੇ, ਤੇ ਜਿਹੜੀਆਂ ਜ਼ਮੀਨਾਂ ਵਿਚ ਰੇਤਾ ਭਰ ਗਈ ਉਸਨੂੰ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਜਾਵੇ।
ਇਸ ਮੌਕੇ ਬਲਵੀਰ ਸਿੰਘ ਜਿਲਾ ਮੀਤ ਪ੍ਰਧਾਨ , ਸਾਹਿਬ ਸਿੰਘ ਮੀਤ ਪ੍ਰਧਾਨ , ਬਾਬਾ ਬਲਵਿੰਦਰ ਸਿੰਘ ਇਕਾਈ ਪ੍ਰਧਾਨ , ਕੇਵਲ ਸਿੰਘ ਫੌਜੀ ਮੁੱਠਿਆਂ ਵਾਲਾ , ਮਹਿੰਦਰ ਸਿੰਘ ਉਸਮਾਨ ਵਾਲਾ ਅਤੇ ਬਲਜਿੰਦਰ ਸਿੰਘ ਰਮੇਸ਼ ਕੁਮਾਰ ਜੈਮਲਵਾਲਾ , ਦਿਲਬਾਗ ਸਿੰਘ ਜਿਲਾ ਮੀਤ ਪ੍ਰਧਾਨ , ਨੈਬ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਲਾ , ਸਤਨਾਮ ਸਿੰਘ ਜਿਲਾ ਮੀਤ ਪ੍ਰਧਾਨ , ਨਿਰਮਲ ਸਿੰਘ ਤਹਿਸੀਲ ਮੀਤ ਪ੍ਰਧਾਨ , ਸੱਜਣ ਸਿੰਘ ਗੁਲਾਮੀ ਵਾਲਾ ਇਕਾਈ ਪ੍ਰਧਾਨ , ਜਗਤਾਰ ਸਿੰਘ ਦੌਲਤਪੁਰਾ ਇਕਾਈ ਪ੍ਰਧਾਨ , ਜਗਤਾਰ ਸਿੰਘ ਜੱਲੇਵਾਲਾ , ਜੱਥੇਦਾਰ ਜਗੀਰ ਸਿੰਘ ਭੂਰਾ, ਅਵਤਾਰ ਸਿੰਘ ਫੇਰੋਕੇ ਮੀਤ ਪ੍ਰਧਾਨ, ਜਗਰਾਜ ਸਿੰਘ ਫੇਰੋ ਕੇ , ਬਲਜੀਤ ਕੌਰ ਮਖੂ ਜ਼ਿਲਾ ਆਗੂ , ਪਰਮਜੀਤ ਕੌਰ ਮੁਦਕੀ, ਸੁਖਵਿੰਦਰ ਸਿੰਘ ਜਿਲਾ ਮੀਤ ਪ੍ਰਧਾਨ, ਬੋਹੜ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ , ਬਲਦੇਵ ਸਿੰਘ ਬਲਾਕ ਪ੍ਰਧਾਨ ਜੀਰਾ , ਚਰਨਜੀਤ ਸਿੰਘ ਬਲਾਕ ਪ੍ਰਧਾਨ ਮਖੂ , ਡਾਕਟਰ ਸ਼ਿੰਦਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ।