ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਚੱਕ ਡੱਬ ਵਾਲ ਚੱਕ ਬੰਨ ਵਾਲਾ ਵੱਲੋਂ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਹਾੜਾ

ਅਰਨੀਵਾਲਾ, 02 ਸਤੰਬਰ (ਪ੍ਰਦੀਪ ਸਿੰਘ -ਬਿੱਟੂ) – ਜਿਲਾ ਫਾਜਿਲਕਾ ਦੇ ਪਿੰਡ ਚੱਕ ਡੱਬ ,ਚੱਕ ਬੰਨ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਬੰਸ ਲਾਲ ਅਤੇ ਗੁਰਦਰਸ਼ਨ ਚੰਦ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ-ਵੱਖ ਸਿਆਸੀ, ਸਮਾਜਿਕ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਦੇ ਨਾਲ-ਨਾਲ ਰਾਜਗੁਰੂ ਤੇ ਸੁਖਦੇਵ ਨੂੰ ਵੀ ਸਰਧਾ ਦੇ ਫੁੱਲ ਭੇਂਟ ਕਰ ਨਮਨ ਕੀਤਾ ਅਤੇ ਦੇਸ਼ ਖਾਤਰ ਦਿੱਤੀ ਲਸ਼ਾਨੀ ਸਹਾਦਤ ਨੂੰ ਯਾਦ ਕਰਦੇ ਹੋਏ ਇਨਕਲਾਬ ਜਿੰਦਾਬਾਦ, ਭਗਤ ਸਿੰਘ ਤੇ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ,ਦੇ ਨਾਅਰੇਆਂ ਨਾਲ ਆਸਮਾਨ ਨੂੰ ਗੂੰਜਣ ਲਗਾ ਦਿਤਾ।

ਜਿਲਾ ਫਾਜਿਲਕਾ ਪਹਿਲੇ ਨੰਬਰ ਤੇ ਨਸ਼ਾ ਮੁਕਤ ਹੋਵੇਗਾ, ਪਰ ਤੁਹਾਡੇ ਸਹਿਯੋਗ ਦੀ ਲੋੜ, ਪੰਚਾਇਤਾਂ, ਕੱਲਬਾਂ ਨੌਜਵਾਨ ਆਗੂਆਂ ਨੂੰ ਬੇਝਿਜਕ ਹੋ ਕੇ ਅੱਜ ਦੇ ਸਮੇਂ ਚੋਂ ਅੱਗੇ ਲੱਗਣ ਦੀ ਲੋੜ ਐ – ਡੀ ਐਸ ਪੀ ਅਤੁਲ ਸੋਨੀ

 

ਸਹੀਦੇ-ਏ- ਆਜਮ ਸ:ਭਗਤ ਸਿੰਘ ਜੀ ਜਨਮ ਦਿਹਾੜੇ ਦੇ ਮੌਕੇ ਤੇ ਜਿਲਾ ਫਾਜਿਲਕਾ ਦੇ ਡੀ ਐਸ ਪੀ ਅਤੁਲ ਸੋਨੀ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ ਹੋਏ ਤੇ ਨਸ਼ਿਆਂ ਦੇ ਖਿਲਾਫ ਵਿੱਢੀ ਜੰਗ ਨੂੰ ਖਤਮ ਕਰਨ ਲਈ ਲੋਕਾਂ,ਪੰਚਾਇਤਾਂ ਤੇ ਕੱਲਬਾਂ ਦੇ ਸਹਿਯੋਗ ਦੀ ਆਸ ਕੀਤੀ ਤੇ ਕਿਹਾ ਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਪੰਜਾਬ ਨੂੰ ਵਿਚੋੰ ਨਸ਼ੇ ਦੇ ਕੋਹੜ ਨੂੰ ਕੱਢ ਸਕਦੇ ਹਾਂ। ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀ ਸਭ ਪ੍ਰਸਾਸ਼ਨ ਤੇ ਪੁਲਿਸ ਦਾ ਸਹਿਯੋਗ ਕਰੋਗੇ ਤੇ ਜਿਲਾ ਫਾਜਿਲਕਾ ਪਹਿਲੇ ਨੰਬਰ ਤੇ ਨਸ਼ਾ ਮੁਕਤ ਹੋਵੇਗਾ। ਜੇਕਰ ਕੋਈ ਸੱਜਣ,ਮਿਤੱਰ ਭੈਣ-ਭਰਾ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੈ ਤੇ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਅਸੀ ਉਸ ਦਾ ਇਲਾਜ ਫਰੀ ਕਰਵਾਂਗੇ ਤੇ ਸਾਡੇ ਨਾਲ ਜਦ ਮਰਜੀ ਚਾਹੇ ਸੰਪਰਕ ਕਰ ਸਕਦਾ ਹੈ ਤੇ ਕਿਸੇ ਵੀ ਪੱਖ ਤੋਂ ਡੋਲਣ ਨਹੀ ਦਿਆਂਗੇ।

ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਨੇ – ਸਰਪੰਚ ਹਰੀਸ਼ ਚੰਦਰ

ਇਸ ਮੌਕੇ ਡੀ ਐਸ ਪੀ ਅਤੁਲ ਸੋਨੀ ਜੀ ਨੇ ਸਹੀਦ ਭਗਤ ਸੇਵਾ ਸੁਸਾਇਟੀ ਤੇ ਪਿੰਡ ਦੀਆਂ ਦੋਵੇਂ ਪੰਚਾਇਤਾਂ ਦਾ ਧੰਨਵਾਦ ਤੇ ਸਲਾਘਾਯੋਗ ਕਦਮ ਦੱਸਦੇ ਹੋਏ ਵਧਾਈ ਦਿੱਤੀ ਤੇ ਕਿਹਾ ਕਿ ਆਪਣੀ ਸਰਵਿਸ ਡਿਊਟੀ ਦੌਰਾਨ ਜਿੰਦਗੀ ਚੋਂ ਪਹਿਲੀਵਾਰ ਕਿਸੇ ਪਿੰਡ ਚੋਂ ਆਜਾਦੀ ਘੁਲਾਟੀਏ ਸਹੀਦੇ -ਏ -ਆਜਮ ਸਰਦਾਰ ਭਗਤ ਸਿੰਘ ਦਾ ਜਨਮ ਐਨੇ ਵਧੀਆ ਤਰੀਕੇ ਤੇ ਵੱਡੇ ਪਿੰਡ ਪੱਧਰ ਤੇ ਇਲਾਕਾ ਨਿਵਾਸੀਆਂ ਦੇ ਉਪਰਾਲੇ ਸਦਕਾ ਮਨਾਇਆ ਜਾਣਾ ਬੜੀ ਮਾਣ ਵਾਲੀ ਗੱਲ ਐ। ਰੂਹ ਖੁਸ਼ ਹੋ ਗਈ ਪ੍ਰੋਗਰਾਮ ਚੋਂ ਸਿਰਕਤ ਕਰ। ਇਸ ਪ੍ਰੋਗਰਾਮ ਚੋਂ ਸਹੀਦ ਭਗਤ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਬੰਸ ਲਾਲ ਨੇ ਸ਼ਹੀਦਾਂ ਦੇ ਦਿਖਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਟੈਗੋਰ ਮਾਡਰਨ ਪਬਲਿਕ ਸਕੂਲ ਅਭੁੰਨ, ਸਹੀਦ ਊਧਮ ਸਿੰਘ ਪਬਲਿਕ ਸਕੂਲ ਚੱਕ ਡੱਬ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬੰਨ ਵਾਲਾ,ਵਾਹਿਗੁਰੂ ਕਾਲਿਜ ਅਬੋਹਰ ਅਤੇ ਵਿਰਾਸਤ ਕੱਲਬ ਚਿਮਨੇ ਵਾਲਾ ਦੇ ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਸਮਰਪਿਤ ਗੀਤ ਤੇ ਕਵਿਤਾਵਾਂ,ਕੋਰੀਓਗ੍ਰਾਫੀ, ਗਿੱਧਾ,ਭੰਗੜਾ ਨਾਟਕ ਕਰ ਕੇ ਵਾਹ-ਵਾਹੀ ਖੱਟੀ ਅਤੇ ਪੰਡਾਲ ਨੂੰ ਮੰਤਰ ਮੁਗਧ ਕਰ ਦਿੱਤਾ।

ਟੈਗੋਰ ਮਾਡਰਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੁਲਮਾਮਾ ਐਟਕ ਚੋਂ ਹੋਏ ਸਹੀਦ ਫੌਜੀ ਜਵਾਨਾਂ ਤੇ ਕੋਰੀਓਗ੍ਰਾਫੀ ਕਰਕੇ ਸਹੀਦ ਦੇ ਪਰਿਵਾਰਾਂ ਦੇ ਬਿਰਤਾਂਤ ਦਾ ਵਿਲੱਖਣ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਨੂੰ ਦੇਖ ਹਰ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਟੈਗੋਰ ਮਾਡਰਨ ਪਬਲਿਕ ਸਕੂਲ ਵੱਲੋਂ ਸਹੀਦ ਭਗਤ ਸਿੰਘ ਜੀ ਦੇ ਬਚਪਨ ਤੋਂ ਲੈ ਕੇ ਫਾਸ਼ੀ ਤੱਕ ਦੀ ਝਲਕ ਪੇਸ਼ ਕਰ ਜੀਵਨ ਗਾਥਾ ਨੂੰ ਪੇਸ਼ ਕੀਤਾ। ਜੋ ਬ-ਕਮਾਲ ਕਾਬਲ-ਏ-ਤਾਰੀਫ ਸੀ ਤੇ ਪੂਰੇ ਪੰਡਾਲ ਚੋਂ ਇਨਕਲਾਬ ਜਿੰਦਾਬਾਦ, ਭਗਤ ਸਿਆਂ ਤੇਰੀ ਸੋਚ ਤੇ, ਪਹਿਰੇ ਦਿਆਂਗੇ ਠੋਕ ਕੇ,ਦੇ ਨਾਅਰਿਆਂ ਨਾਲ ਗੂੰਜਣ ਲਾ ਦਿੱਤਾ।

ਛੋਟੇ ਛੋਟੇ ਜਿਹੇ ਉਪਰਲਿਆਂ ਦੇ ਯਤਨਾਂ ਸਦਕਾ ਹੀ ਸਹੀਦਾਂ ਦੀ ਸੋਚ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ – ਪ੍ਰਿੰਸੀਪਲ ਕਵਿਤਾ ਬਾਂਸਲ

ਵਿਰਾਸਤ ਕੱਲਬ ਚਿਮਨੇ ਵਾਲਾ ਦੇ ਵੱਲੋਂ ਜਲਵਾ ਗੀਤ ਤੇ ਡਾਂਸ ਪੇਸ਼ ਕੀਤਾ ਗਿਆ।ਟੈਗੋਰ ਮਾਡਰਨ ਪਬਲਿਕ ਸਕੂਲ ਅੰਭੁਨ ਦੀ ਪ੍ਰਿੰਸੀਪਲ ਕਵਿਤਾ ਬਾਂਸਲ ਜੀ ਵੱਲੋਂ ਸਹੀਦ -ਏ-ਆਜਮ ਭਗਤ ਸਿੰਘ ਸੇਵਾ ਸੁਸਾਇਟੀ ਚੱਕ ਡੱਬ ਵਾਲਾ ਬੰਨ ਵਾਲਾ ਨੂੰ ਮੁਬਾਰਕ ਦਿੰਦੇ ਹੋਏ ਕਿਹਾ ਕਿ ਅਜਿਹੇ ਛੋਟੇ ਛੋਟੇ ਜਿਹੇ ਉਪਰਲਿਆਂ ਦੇ ਯਤਨਾਂ ਸਦਕਾ ਹੀ ਸਹੀਦਾਂ ਦੀ ਸੋਚ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ। ਇਸ ਮੌਕੇ ਚੱਕ ਡੱਬ ਵਾਲਾ ਦੇ ਸਰਪੰਚ ਹਰੀਸ਼ ਚੰਦਰ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਦਰਸਾਏ ਰਾਹ ਉੱਤੇ ਚੱਲਣਾ ਚਾਹੀਦਾ ਹੈ। ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਨੇ ਸਾਨੂੰ ਕਦੇ ਵੀ ਸ਼ਹੀਦਾਂ ਨੂੰ ਵਿਸਾਰਨਾ ਨਹੀ ਚਾਹੀਦਾ। ਜਿਹੜੀਂ ਕੌਮਾਂ ਆਪਣੇ ਸਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਭੁਲ ਜਾਂਦੀਆਂ ਹਨ ਉਹ ਕੌਮਾਂ ਹਮੇਸ਼ਾਂ ਗੁਲਾਮੀ ਦੀਆਂ ਜੰਜੀਰਾਂ ਚੋਂ ਜਕੜ ਜਾਂਦੀਆਂ ਹਨ। ਏਸੇ ਗੁਲਾਮੀ ਚੋਂ ਜਕੜਣ ਲਈ ਪੰਜਾਬ ਦੇ ਯੋਧੇ ਗੱਭਰੂਆਂ ਨੂੰ ਨਸ਼ਿਆ ਦੀ ਭੈੜੀ ਆਦਤ ਦਾ ਸਿਕਾਰ ਕਰਕੇ ਮਾਰਿਆ ਜਾ ਰਿਹਾ ਹੈ । ਸੋ ਅੱਜ ਇਸ ਆਜਾਦੀ ਦੇ ਮਹਾਨ ਨਾਇਕ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਜਨਮ ਤੇ ਅਸੀ ਪ੍ਰਣ ਕਰੀਏ ਤੇ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਚੋਂ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਈਏ । ਸਟੇਜ ਦਾ ਸੰਚਾਲਨ ਮਾਸਟਰ ਪ੍ਰਦੀਪ ਕੁਮਾਰ ਜੀ ਵੱਲੋਂ ਬੜੇ ਹੀ ਸੁੱਚਜੇ ਤਰੀਕੇ ਨਾਲ ਬਾਖੂਬੀ ਨਿਭਾਇਆ ਗਿਆ।ਹਰ ਸਾਲ ਦੀ ਤਰਾਂ ਇਸ ਵਾਰ ਵੀ ਮੈਡੀਕਲ ਕੈਂਪ ਲਗਾ ਕੇ ਫਾਰਮਾਸਿਸਟ ਡਾਕਟਰ ਗੀਤੂ ਕੰਬੋਜ ਜੀ ਦੇ ਵੱਲੋਂ ਫਰੀ ਆਯੂਰਵੈਦਿਕ ਦਵਾਈਆਂ ਦਾ ਲੰਗਰ ਵੀ ਲਗਾਇਆ ਗਿਆ । ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਸਮੂਹ ਕਮੇਟੀ ਦੇ ਵੱਲੋਂ ਵਿਸ਼ੇਸ਼ ਮਹਿਮਾਨ ਡੀ ਐਸ ਪੀ ਅਤੁਲ ਸੋਨੀ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਿੱਟੂ ਚਿਮਨੇ ਵਾਲਾ ਚੇਅਰਮੈਨ ਬਲਾਕ ਸੰਮਤੀ ਅਰਨੀਵਾਲਾ,ਸਰਪੰਚ ਸੋਮ ਪ੍ਰਕਾਸ਼ ਚੱਕ ਬੰਨ ਵਾਲਾ,ਮੈਂਬਰ ਸਤੀਸ਼ ਸਾਮਾ,ਮੈਂਬਰ ਖਰੈਤ ਲਾਲ, ਜਗਦੀਸ਼ ਟੈਂਟ ਵਾਲਾ, ਟੈਗੋਰ ਮਾਡਰਨ ਪਬਲਿਕ ਸਕੂਲ ਦੇ ਐਮ ਡੀ ਅਮੀਰ ਚੰਦ, ਮੈਂਬਰ ਪੂਰਨ ਪ੍ਰਕਾਸ਼ ਜੋਸ਼ਨ,ਪਰਮਾ ਨੰਦ ਜੋਸ਼ਨ, ਦੇਸ਼ ਰਾਜ,ਪੂਰਨ ਪ੍ਰਕਾਸ਼,ਕੇਵਲ ਕ੍ਰਿਸ਼ਨ, ਰਾਜ ਕੁਮਾਰ, ਗੁਰਪ੍ਰੀਤ, ਗਗਨਦੀਪ, ਮਾਸਟਰ ਵੱਸੂ ਰਾਮ,ਮਾਸਟਰ ਰਾਂਝਾ ਰਾਮ ਤੋਂ ਇਲਾਵਾ ਸਮੂਹ ਨਗਰ ਤੇ ਇਲਾਕੇ ਦੇ ਨਿਵਾਸੀਆਂ ਮੌਜੂਦ ਸਨ।

You May Also Like