ਬਟਾਲਾ, 3 ਅਕਤੂਬਰ (ਬੱਬਲੂ) – ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕਲਸੀ ਜੀ ਨੇ ਕਿਹਾ ਕੀ ਵਾਰਡ ਨੰ 11 ਅਤੇ ਵਾਰਡ ਨੰ 13 ਤੇ ਲੋਕਾਂ ਨਾਲ ਕੀਤਾ ਵਾਅਦਾ ਅੱਜ ਪੂਰਾ ਕਰ ਦਿੱਤਾ ਹੈ ਅਤੇ ਅੱਜ ਨਾਲ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਦ ਦੋਨਾਂ ਵਾਰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਅਸੀਂ ਮਾਨ ਸਰਕਾਰ ਅਤੇ ਵਿਧਾਇਕ ਕਲਸੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਇਹ ਵੱਡੀ ਖੁਸ਼ੀ ਦਿੱਤੀ ਕਈ ਸਾਲਾਂ ਤੋਂ ਇਹ ਸੜਕ ਟੁੱਟੀ ਹੋਈ ਸੀ ਅਤੇ ਆਉਣ ਜਾਣ ਵਾਲਿਆਂ ਨੂੰ ਵੀ ਬਹੁਤ ਤੰਗੀ ਹੁੰਦੀ ਸੀ ਬਰਸਾਤ ਦੇ ਦਿਨਾਂ ਵਿੱਚ ਕਈ ਕਈ ਦਿਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਸੀ ਕਿ ਕਿਸੇ ਕਾਰਨ ਕੋਈ ਸੱਟ ਪੇਟ ਨਾ ਲੱਗ ਜੇ ਕਿਉਂਕਿ ਇਹ ਸੜਕ ਜੋ ਅੱਜ ਬਣਨ ਜਾ ਰਹੀ ਹੈ ਦਾਣਾ ਮੰਡੀ ਨੂੰ ਚੰਦਰ ਨਗਰ ਸ਼ੁਕਰਪੁਰਾ ਅਤੇ ਡੇਰਾ ਰੋਡ ਨੂੰ ਜਾ ਕੇ ਮਿਲਦੀ ਹੈ, ਇਸ ਸਮੇਂ ਮੌਜੂਦ ਆਪ ਆਗੂ ਅਤੇ ।ਕੌਂਸਲਰ ਮਨਜੀਤ ਕੌਰ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਮਿੰਟਾਂ , ਸ਼ਵਾਲਿਕ ਸਕੂਲ ਦੇ ਮੈਨੇਜਰ ਸ਼ੁਭਾਸ਼ ਸੂਰੀ ਜਸਬੀਰ ਕੌਰ ਬਾਬਾ ਰਣਜੀਤ ਸਿੰਘ ਰਕੇਸ਼ ਕੁਮਾਰ ਅਵਤਾਰ ਗੋਪੀ ਮੰਗਲ ਭਗਤ ਪ੍ਰੇਮ ਭਗਤ ਜੋਬਨ ਲੈਬ ਵਾਲਾ ਮਹਿੰਦਰ ਕੌਰ ਸ਼ਾਮ ਕੌਰ ਕੁਲਵਿੰਦਰ ਕੌਰ ਬਲਵਿੰਦਰ ਕੌਰ ਲਾਡੀ ਹੈਪੀ ਸ਼ੁਕਰਪੁਰੇ ਤੋਂ ਜਗਿੰਦਰ ਚੱਕੀ ਵਾਲੇ ਸੰਧੂ ਮਸੀਹ ਅਤੇ ਹੋਰ ਵੀ ਲੋਕ ਮੌਜੂਦ ਸਨ।
ਵਿਧਾਇਕ ਅਮਨ ਸ਼ੇਰ ਸਿੰਘ ਸੈ਼ਰੀ ਕਲਸੀ ਜੀ ਦੇ ਯਤਨਾਂ ਸਦਕਾ ਹੋ ਰਿਹਾ ਹੈ ਬਟਾਲਾ ਸ਼ਹਿਰ ਦਾ ਵਿਕਾਸ
