ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੇਟਿਵ ਪ੍ਰੋਗਰਾਮ ਸੰਬਧੀ ਜਿਲਾ੍ ਪੱਧਰੀ ਟ੍ਰੇਨਿੰਗ ਦਾ ਕੀਤਾ ਆਯੋਜਨ

ਅੰਮ੍ਰਿਤਸਰ 21 ਅਗਸਤ (ਰਾਜੇਸ਼ ਡੈਨੀ) – ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ, ਸਿਵਲ ਸਰਜਨ ਤਰਨਤਰਨ ਡਾ ਗੁਰਪ੍ਰੀਤ ਰਾਏ ਜੀ ਦੀ ਪ੍ਰਧਾਨਗੀ ਹੇਠਾਂ ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੇਟਿਵ ਪ੍ਰੋਗਰਾਮ ਸੰਬਧੀ ਜਿਲਾ੍ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਸਟੇਟ ਪੱਧਰ ਤੋਂ ਕਾਰਡੀਓ ਵੈਸਕੁਲਰ ਹੈਲਥ ਅਫਸਰ ਡਾ ਨਵਨੀਤ ਜੀ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਣ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਗਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਹਾਈਪਰਟੇਂਸ਼ਨ ਦੇ ਵੱਧ ਰਹੇ ਮਰੀਜਾਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੇ ਦਰ ਨੂੰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਹ ਪ੍ਰੋਗਰਾਮ 2018 ਵਿਚ ਪੰਜਾਬ ਵਿਚ ਲਾਗੂ ਕੀਤਾ ਗਿਆ ਸੀ, ਜਿਸਦੇ ਤਹਿਤ 10 ਜਿਲੇ੍ ਪਹਿਲਾਂ ਹੀ ਕਵਰ ਕੀਤੇ ਜਾ ਚੁੱਕੇ ਹਨ ਅਤੇ ਪੰਜ ਹੋਰ ਨਵੇ ਜਿਲੇ੍ ਕਵਰ ਕੀਤੇ ਜਾ ਰਹੇ ਹਨ।

ਇਹਨਾਂ ਟਰੇਨਿੰਗਾਂ ਵਿਚ ਜਿਲੇ੍ ਭਰ ਦੇ ਮੈਡੀਕਲ ਅਫਸਰ, ਸਟਾਫ ਨਰਸ, ਫਾਰਮਾਸਿਸ ਅਤੇ ਕਮਿਓਨਟੀ ਹੈਲਥ ਅਫਸਰਾਂ ਨੂੰ ਹਾਈਪਟੇਂਸ਼ਨ ਅਤੇ ਸ਼ੂਗਰ ਸੰਬਧੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਪਸਰ ਡਾ ਆਸ਼ੀਸ ਗੁਪਤਾ ਨੇ ਕਿਹਾ ਕਿ ਇਸ ਟਰੇਨਿੰਗ ਰਾਹੀਂ ਇਕ ਅੇਨ.ਸੀ.ਡੀ. ਐਪ ਦੀ ਮਦਦ ਨਾਲ ਮਰੀਜਾਂ ਦਾ ਸਾਰਾ ਰਿਕਾਰਡ ਅਤੇ ਰਿਪੋਰਟਾਂ ਅਪ ਲੋਡ ਕੀਤੀਆਂ ਜਾਣਗੀਆਂ ਜਿਸ ਨਾਲ ਹਰੇਕ ਮਰੀਜ ਦਾ ਰਿਕਾਰਡ ਕਿਸੇ ਵੀ ਜਗਾ੍ਹ ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਜਿਸ ਨਾਲ ਕਿ ਮਰੀਜਾਂ ਇਲਾਜ ਵਿਚ ਆਸਾਨੀ ਹੋ ਸਕੇਗੀ।ਇਸ ਮੌਕੇ ਤੇ ਕਾਰਡੀਓ ਵੈਸਕੁਲਰ ਹੈਲਥ ਅਫਸਰ ਡਾ ਨਵਨੀਤ, ਡੀ.ਪੀ.ਐਮ. ਲਵਲੀਨ ਕੌਰ, ਐਸ.ਟੀ.ਐਸ.ਸੰਨੀ ਤਲਵਾੜ ਅਤੇ ਸਮੂਹ ਪੋ੍ਰਗਰਾਮ ਅਧਿਕਾਰੀਆਂ ਵਲੋਂ ਹਾਈਪਰਟੇਂਸ਼ਨ ਅਤੇ ਡਾਇਬਟੀਜ ਪ੍ਰੋਟੋਕਾਲ ਨੂੰ ਜਾਰੀ ਕੀਤਾ ਗਿਆ। ਇਸ ਅਵਸਰ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਜਿਲਾ੍ ਸਿਹਤ ਅਫਸਰ ਡਾ ਸੁਖਬੀਰ ਕੌਰ, ਡਾ ਸਿਮਰਨ ਕੌਰ, ਜਿਲਾ੍ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

You May Also Like