ਸਰਕਾਰੀ ਖਰੀਦ ਸ਼ੁਰੂ ਕਰਵਾਉਣ ਆਏ ਵਿਧਾਇਕ ਨਾਲ ਕੋਈ ਵੀ ਆੜ੍ਹਤੀਆਂ ਨਹੀਂ ਆਇਆ ਨਾਲ ਨਜ਼ਰ

ਆੜ੍ਹਤੀਆਂ ਦੀ ਗੈਰ ਹਾਜ਼ਰੀ ਲੋਕਾਂ ਵਿੱਚ ਬਣੀ ਚੁੱਝ ਚਰਚਾ

ਮਮਦੋਟ, 1 ਅਕਤੂਬਰ (ਲਛਮਣ ਸਿੰਘ ਸੰਧੂ) – ਮੰਡੀਆ ਵਿੱਚ ਝੋਨੇ ਦੀ ਆਮਦ ਦੌਰਾਨ ਦਾਣਾਂ ਮੰਡੀ ਮਮਦੋਟ ਵਿਖੇ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਜਿਸ ਦਾ ਉਦਘਾਟਨ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕੀਤਾ। ਇਸ ਸਮੇਂ ਵਿਧਾਇਕ ਦਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਏਜੰਸੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਝੋਨੇ ਦੀ ਖਰੀਦ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੰਡੀਆਂ ਵਿੱਚ ਬਾਰਦਾਨਾ ਅਤੇ ਝੋਨੇ ਦੀ ਚੁਕਾਈ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅਤੇ ਮੰਡੀ ਵਿੱਚ ਆਏ ਝੋਨੇ ਦਾ ਇੱਕ ਇੱਕ ਦਾਣਾ ਸਰਕਾਰ ਵੱਲੋਂ ਖਰੀਦਿਆਂ ਜਾਵੇਗਾ ਪਰ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੀ ਜਦੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਮੰਡੀ ਵਿੱਚ ਪਈਆ ਝੋਨੇ ਦੀਆਂ ਢੇਰੀਆਂ ਦੀ ਖ਼ਰੀਦ ਸ਼ੁਰੂ ਕਰਵਾਉਣ ਆਏ ਤਾ ਮਮਦੋਟ ਮੰਡੀ ਦਾ ਕੋਈ ਵੀ ਆੜ੍ਹਤੀਆਂ ਦਹੀਆ ਸਾਹਿਬ ਜੀ ਨਾਲ ਨਜ਼ਰ ਨਹੀਂ ਆਇਆ।

ਜਿਸ ਦੀ ਪੂਰੇ ਇਲਾਕੇ ਵਿੱਚ ਚਰਚਾ ਛਿੜੀ ਹੋਈ ਹੈ ਅਤੇ ਅਤੇ ਲੋਕ ਪੱਤਰਕਾਰਾਂ ਨੂੰ ਫੋਨ ਕਰਕੇ ਕਾਰਨ ਪੁੱਛ ਰਹੇ ਹਨ ਜਦੋਂ ਇਸ ਸਬੰਧੀ ਆੜ੍ਹਤੀਆਂ ਯੂਨੀਅਨ ਮਮਦੋਟ ਦੇ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ ਨਾਲ ਫੋਨ ਤੇ ਗੱਲਬਾਤ ਕੀਤੀ ਤਾ ਉਹਨਾਂ ਕੋਈ ਖੁੱਲ੍ਹ ਕਿ ਕੋਈ ਕਾਰਨ ਨਹੀਂ ਦੱਸਿਆ ਅਤੇ ਕਿਹਾ ਹੈ ਕਿ ਸਾਡੀ 11 ਤਰੀਕ ਨੂੰ ਆੜ੍ਹਤੀਆਂ ਦੀ ਹੜਤਾਲ ਆ ਪਰ ਲਹੌਰੀਆ ਸਾਹਿਬ ਨਾਲ ਗੱਲਬਾਤ ਕਰਨ ਤੋ ਲੱਗਦਾ ਹੈ ਕਿ ਕਾਰਨ ਜ਼ਰੂਰ ਹੈ ਕੋਈ ਪਰ ਕੱਲ੍ਹ ਤੱਕ ਸਾਰੀ ਗੱਲਬਾਤ ਸਾਹਮਣੇ ਆ ਜਾਵੇਗੀ ਇਸ ਸਮੇਂ ਸੰਦੀਪ ਸਿੰਘ ਅਤੇ ਅਵਨੀਸ਼ ਮਨਚੰਦਾ ਇੰਸਪੈਕਟਰ ਨੇ ਪਹਿਲੀ ਢੇਰੀ ਦੀ ਬੋਲੀ ਸ਼ੁਰੂ ਕਰਵਾਈ । ਇਸ ਮੌਕੇ ਵਿਕਰਮਜੀਤ ਸਿੰਘ ਸੰਧੂ ਸਕੱਤਰ ਮਾਰਕਿਟ ਕਮੇਟੀ ਮਮਦੋਟ, ਕੁਲਵਿੰਦਰ ਸਿੰਘ ਲੇਖਾਕਾਰ ਮਾਰਕਿਟ ਕਮੇਟੀ ਮਮਦੋਟ, ਸੰਜੈ ਕੁਮਾਰ ਮਾਰਕਿਟ ਕਮੇਟੀ ਮਮਦੋਟ, ਅੰਗਰੇਜ਼ ਸਿੰਘ ਮਾਰਕਿਟ ਕਮੇਟੀ ਮਮਦੋਟ, ਸੰਦੀਪ ਸਿੰਘ ਕਲਰਕ, ਨਵਦੀਪ ਸਿੰਘ, ਪੂਰਨ ਸਿੰਘ ਸਾਨ ਕਿ, ਜਸਪਾਲ ਸਿੰਘ ਭੱਟੀ, ਕੁਲਦੀਪ ਸਿੰਘ, ਬਲਰਾਜ ਸਿੰਘ ਸੰਧੂ ਸੀਨੀਅਰ ਆਪ ਆਗੂ, ਦਲਜੀਤ ਸਿੰਘ ਬਾਬਾ ਉੱਪ ਪ੍ਰਧਾਨ, ਰਜਵੰਤ ਸਿੰਘ ਸੋਢੀ ਡਾਇਰੈਕਟਰ ਮਾਰਕੀਟਿੰਗ ਸੋਸਾਇਟੀ, ਬਿਕਰਮਜੀਤ ਸਿੰਘ ਜੋਧਪੁਰ, ਸੁਰਿੰਦਰ ਕੁਮਾਰ ਸੋਨੂੰ ਸੇਠੀ, ਵਿਪਨ ਐਮ ਸੀ, ਗੁਰਨਾਮ ਸਿੰਘ ਹਜ਼ਾਰਾ ਆਦਿ ਹਾਜ਼ਰ ਸਨ ।

You May Also Like