ਲੁਧਿਆਣਾ ‘ਚ ਗੱਤਕਾ ਖਿਡਾਰੀ ਦਾ ਕਤਲ

ਲੁਧਿਆਣਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਲੁਧਿਆਣਾ ‘ਚ ਗੱਤਕਾ ਖਿਡਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਐਤਵਾਰ ਨੂੰ ਪੱਖੋਵਾਲ ਰੋਡ ‘ਤੇ ਕੁੱਤੀ ਵਿਲਾ ਕਾਲੋਨੀ ‘ਚੋਂ ਮਿਲੀ। ਲਾਸ਼ ਦੇ ਦੋਵੇਂ ਹੱਥ ਵੱਢੇ ਹੋਏ ਹਨ। ਲਾਸ਼ ਦੀ ਹਾਲਤ ਖਰਾਬ ਹੋ ਚੁੱਕੀ ਸੀ ਅਤੇ ਉਸ ‘ਤੇ ਕੀੜੇ-ਮਕੌੜੇ ਘੁੰਮ ਰਹੇ ਸਨ। ਮ੍ਰਿਤਕ ਦੀ ਪਛਾਣ ਰਘੁਬੀਰ ਸਿੰਘ ਵਾਸੀ ਪਿੰਡ ਬੱਲੋਵਾਲ ਵਜੋਂ ਹੋਈ ਹੈ। ਉਹ ਬੀਤੀ 5 ਅਕਤੂਬਰ ਤੋਂ ਲਾਪਤਾ ਸੀ। ਉਸ ਦਾ ਮੋਬਾਈਲ ਲਾਸ਼ ਕੋਲ ਪਿਆ ਸੀ। ਲਾਸ਼ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸਦਰ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਰਘੁਬੀਰ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਰਘੁਬੀਰ ਗਤਕਾ ਖੇਡ ਵਿੱਚ ਕਈ ਤਗਮੇ ਜਿੱਤ ਚੁੱਕਾ ਹੈ। ਇਸ ਸਮੇਂ ਉਹ ਡਰਾਈਵਰ ਵਜੋਂ ਕੰਮ ਕਰਦਾ ਸੀ।

You May Also Like