ਬਟਾਲਾ 22 ਅਗਸਤ (ਬਬਲੂ) – ਜਿਲ੍ਹਾ ਗੁਰਦਾਸਪੁਰ ਵਿੱਚ ਹੜ ਪੀੜਤਾ ਦੀ ਮਦਦ ਦੇ ਲਈ- ਸ਼੍ਰੀ ਬਾਵਾ ਲਾਲ ਹਸਪਤਾਲ ਧਿਆਨਪੁਰ ਵਲੋ ਪੂਰੀ ਟੀਮ ਨਾਲ। ਡਾ.ਸਿਮਰਨਜੀਤ ਕੌਰ , ਡਾ. ਕਿਸ਼ਨ ਚੰਦ ਜੀ, ਡਾ. ਪਰਮਿੰਦਰ ਕੁਮਾਰ, ਡਾ. ਗਗਨਦੀਪ ਸਿੰਘ। ਅਤੇ ਲਾਡੀ ਗਰੁੱਪ ਸੇਵਾ ਸੁਸਾਇਟੀ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ (ਲਾਡੀ) ਵਲੋ ਹੜ੍ਹ ਪੀੜ੍ਹਤ ਪਰਿਵਾਰਾਂ ਲਈ ਜਿਲ੍ਹੇ ਗੁਰਦਾਸਪੁਰ ਚ, ਪਾਣੀ ਦੀ ਮਾਰ ਹੇਠ ਆਏ ਪਿੰਡ ਪਿੰਡ ਜਾ ਕੇ ਇਕੱਲੇ ਇਕੱਲੇ ਪਰਿਵਾਰ ਨੂੰ ਫ੍ਰੀ ਦਵਾਈਆਂ ਤੇ ਹੋਰ ਸੇਵਾਵਾਂ ਨਿਭਾਈਂਆ। ਜਿਵੇਂ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਅਚਾਰ ਅਤੇ ਹੋਰ ਲੋੜ ਅਨਸਾਰ ਸਹੂਲਤਾਂ ਦਿੱਤੀਆਂ ।ਇਸ ਮੌਕੇ ਡਾ, ਸਿਮਰਨਜੀਤ ਕੌਰ ਸ੍ਰੀ ਬਾਵਾ ਲਾਲ ਹਸਪਤਾਲ ਧਿਆਨਪੁਰ ਅਤੇ ਜਤਿੰਦਰ ਸਿੰਘ (ਲਾਡੀ) ਲਾਡੀ ਗਰੁੱਪ ਸੇਵਾ ਸੁਸਾਇਟੀ (ਰਜਿ) ਗੁਰਦਾਸਪੁਰ ਨੇ ਸਾਝੇ ਤੋਰ ਕਿਹਾ ਕਿ ਸਾਨੂੰ ਸਾਰਿਆ ਨੂੰ ਇਸ ਔਖੀ ਘੜੀ ਵਿੱਚ ਹੜ ਦੀ ਮਾਰ ਹੇਂਠ ਆਏ ਲੋਕਾਂ ਦੀ ਮੱਦਦ ਲਈ ਅਗੇ ਆਉਣਾ ਚਾਹੀਦਾ ਹੈ ਅਤੇ ਵਧ ਚੜਕੇ ਕੇ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਇਸ ਮੌਕੇ ਪੱਤਰਕਾਰ ਗਲ ਬਾਤ ਕਰਦੇ ਡਾ, ਸਿਮਰਨਜੀਤ ਕੌਰ ਨੇਂ ਕਿਹਾ ਕਿ ਸਾਨੂੰ ਸਾਰਿਆਂ ਇਸ ਅੋਖੀ ਘੜੀ ਵਿੱਚ ਧਰਮ ਨਿਰਪੱਖ ਹੋ ਕੇ ਸਮਾਜ ਦੀ ਭਲਾਈ ਲਈ ਅਤੇ ਮਾਨਵਤਾ ਦੀ ਸੇਵਾ ਲਈ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਗੇ ਉਹਨਾਂ ਆਖਿਆ ਕਿ ਹੜ੍ਹ ਤੋਂ ਬਾਅਦ ਆਉਣ ਵਾਲਿਆ ਬੀਮਾਰੀਆ। ਦੇ ਲਈ ਅਸੀ ਦਿਨ ਰਾਤ ਮੈ ਤੇ ਸਾਡੀ ਸਾਰੀ ਸ੍ਰੀ ਬਾਵਾ ਲਾਲ ਜੀ ਹਸਪਤਾਲ ਦੀ ਸਾਰੀ ਟੀਮ ਲੋੜ ਵੰਡ ਪਰਿਵਾਰ ਦੇ ਨਾਲ ਖੜੀ ਹੈ
ਇਸ ਮੌਕੇ ਸਾਡੇ ਨਾਲ ਸਵਰਨਜੀਤ ਸਿੰਘ ਰਿੰਕੂ, ਬਲਦੇਵ ਸਿੰਘ ਖਾਲਸਾ, ਮੇਜਰ ਸਿੰਘ, ਪੱਮਾ ਢਿੱਲੋਂ ਹੋਰ ਵੀ ਮੈਂਬਰ ਹਾਜਰ ਸਨ।
ਸ੍ਰੀ ਬਾਵਾ ਲਾਲ ਜੀ ਹਸਪਤਾਲ ਅਤੇ ਲਾਡੀ ਗਰੁੱਪ ਵੱਲੋਂ ਗੁਰਦਾਸਪੁਰ ਜਿਲ੍ਹੇ ਚ ਹੜ ਪੀੜਤ ਪਰਿਵਾਰਾਂ ਲਈ ਪਿੰਡ ਪਿੰਡ ਜਾ ਕੇ ਲਗਾਇਆ ਫ੍ਰੀ ਮੇਡੀਕਲ ਕੈਪ
