ਫ਼ਿਰੋਜ਼ਪੁਰ: ਮੇਲੇ ਚ ਝੂਲਾ ਟੁੱਟਣ ਕਾਰਨ ਹੇਠਾਂ ਡਿੱਗੇ ਤਿੰਨ ਬੱਚੇ, ਦੋ ਦੀ ਮੌਤ

ਫ਼ਿਰੋਜ਼ਪੁਰ, 15 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡ ਦੁਲਚੀਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਝੂਲੇ ਦੇ ਟੁੱਟਣ ਕਾਰਨ ਵਾਪਰਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਆਂਦਾ ਗਿਆ ਹੈ।

ਘਟਨਾ ਅਨੁਸਾਰ ਪਿੰਡ ਦੁਲਚੀਕੇ ਵਿੱਚ ਲੱਗੇ ਮੇਲੇ ਵਿੱਚ ਝੂਲੇ ’ਤੇ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲੇ ਵਿੱਚ ਟੁੱਟੀ ਰੱਸੀ ਫਸ ਗਈ। ਇਸ ਕਾਰਨ ਤਿੰਨੋਂ ਬੱਚੇ ਹੇਠਾਂ ਡਿੱਗ ਗਏ। ਪਰ ਫਿਰ ਵੀ ਝੂਲਾ ਇੱਥੇ ਹੀ ਨਹੀਂ ਰੁਕਿਆ। ਝੂਲੇ ਦੇ ਟਕਰਾਉਣ ਨਾਲ ਤਿੰਨੋਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਘਟਨਾ ਤੋਂ ਬਾਅਦ ‘ਤੋਂ ਹੀ ਝੂਲੇ ਦਾ ਮਾਲਕ ਮੌਕੇ ‘ਤੋਂ ਫਰਾਰ ਹੈ। ਇਸ ਘਟਨਾ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇੱਕ ਮ੍ਰਿਤਕ ਬੱਚੇ ਦੀ ਪਛਾਣ ਅਮਨਦੀਪ (15) ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੂਵਾਲਾ ਵਜੋਂ ਹੋਈ ਹੈ।

You May Also Like