ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਲਗਾਈ ਗਈ ਮੁਕੰਮਲ ਰੋਕ

ਅੰਮ੍ਰਿਤਸਰ, 16 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਨੰਦ ਕਾਰਜ ਨੂੰ ਲੈ ਕੇ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਰੋਕ ਲਗਾ ਦਿਤੀ ਹੈ। ਡੈਸਟੀਨੇਸ਼ਨ ਵੈਡਿੰਗ ‘ਚ ਲੋਕ ਥੀਮ ਅਧਾਰਿਤ ਵਿਆਹ ਜਿਵੇਂ ਕਿ ਬੀਚ ਕਿਨਾਰੇ ਜਾਂ ਫੇਰ ਕਿਸੇ ਰਿਸੋਰਟ ‘ਚ ਕਰਦੇ ਹਨ। ਹੁਣ ਇਸ ਤਰ੍ਹਾਂ ਦੇ ਡੈਸਟੀਨੇਸ਼ਨ ਵਿਆਹਾਂ ‘ਚ ਆਨੰਦ ਕਾਰਜ ਨਹੀਂ ਹੋਣਗੇ। ਹੁਣ ਲੋਕ ਸਮੁੰਦਰ ਕੰਢੇ ਜਾਂ ਕਿਸੇ ਰਿਸੋਰਟ ‘ਚ ਅਨੰਦ ਕਾਰਜ ਨਹੀਂ ਕਰਵਾ ਸਕਦੇ। ਦੱਸ ਦੇਈਏ ਕਿ ਮੈਰਿਜ਼ ਪੈਲੇਸ ‘ਚ ਪਹਿਲਾਂ ਤੋਂ ਆਨੰਦ ਕਾਰਜ ਕਰਵਾਉਣ ‘ਤੇ ਪਾਬੰਦੀ ਲੱਗੀ ਹੋਈ ਹੈ।ਲੰਘੇ ਦਿਨੀ ਕਈ ਥਾਵਾਂ ‘ਤੇ ਬੀਚ ‘ਤੇ ਆਨੰਦ ਕਾਰਜ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਨੂੰ ਦੇਖਦਿਆਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਵਿਆਹ ਦੀ ਪਾਰਟੀ ਤੁਸੀਂ ਕੀਤੇ ਵੀ ਕਰ ਸਕਦੇ ਹੋ ਪਰ ਲਾਵਾਂ ਗੁਰਦੁਆਰਾ ਸਾਹਿਬ ‘ਚ ਹੀ ਲੈਣੀਆਂ ਪੈਣਗੀਆਂ।

You May Also Like