ਜੰਡਿਆਲਾ ਵਿਖੇ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਭਲਾਈ ਲਈ 19 ਅਕਤੂਬਰ ਨੂੰ ਲੱਗੇਗਾ ਮੈਡੀਕਲ ਕੈਂਪ – ਈ.ਟੀ.ਓ

ਅੰਮ੍ਰਿਤਸਰ, 17 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਦਿਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਭਲਾਈ ਲਈ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਅਲਿਮਕੋ ਦੇ ਸਹਿਯੋਗ ਨਾਲ ਮਿਤੀ 19 ਅਕਤੂਬਰ ਨੂੰ ਡਲਿਆਣਾ ਮੰਦਰ ਜੰਡਿਆਲਾ ਗੁਰੂ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਵਿਆਗਜਨ ਅਤੇ ਬਜ਼ੁਰਗ ਜੋ ਕਿ 60 ਸਾਲ ਤੋਂ ਉੱਪਰ ਹਨ ਦੀ ਮੈਡੀਕਲ ਜਾਂਚ ਤੋਂ ਬਾਅਦ ਰਜਿਸਟਰੇਸ਼ਨ ਕੀਤੀ ਜਾਣੀ ਹੈ। ਇਸ ਸਬੰਧੀ ਕੈਬਿਨੇਟ ਮੰਤਰੀ ਸ਼੍ਰੀ ਹਰਭਜਨ ਸਿੰਘ ਈ ਟੀ ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਡੀਕਲ ਕੈਂਪ ਵਿੱਚ ਜਾਂਚ ਦੌਰਾਨ ਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਨੂੰ ਬਾਅਦ ਵਿੱਚ ਬਨਾਵਟੀ ਅੰਗ, ਹੋਰ ਸਹਾਇਕ ਉਪਕਰਨ ਜਿਵੇਂ ਕਿ ਕੰਨਾਂ ਦੀ ਮਸ਼ੀਨ, ਟਰਾਈ ਸਾਈਕਲ, ਵਹੀਲ ਚੇਅਰ, ਕਰੈਚ, ਛੜੀ ਆਦਿ ਦਿੱਤੇ ਜਾਣੇ ਹਨ। ਇਹ ਕੈਂਪ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਬਿਨੈਕਾਰ ਦਾ ਆਧਾਰ ਕਾਰਡ, ਯੂਡੀਆਈਡੀ ਕਾਰਡ (ਦਿਵਿਆਂਗਜਨਾਂ ਦਾ ਡਿਸਬਿਲਟੀ ਕਾਰਡ) ਦਾ ਹੋਣਾ ਜ਼ਰੂਰੀ ਹੈ। ਕੈਬਨਿਟ ਮੰਤਰੀ ਨੇ ਜਰੂਰਤਮੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਵਿਚ ਪਹੁੰਚ ਕੇ ਇਸ ਦਾ ਫਾਇਦਾ ਉਠਾਉਣ।

You May Also Like