ਅੰਮ੍ਰਿਤਸਰ 22 ਅਗਸਤ (ਰਾਜੇਸ਼ ਡੈਨੀ) – ਚੋਰਸੀਆਂ ਜੈ ਹਿੰਦ ਵਿਕਾਸ ਮੰਚ ਅੰਮ੍ਰਿਤਸਰ ਦੇ ਚੇਅਰਮੈਨ ਮੁਕੇਸ਼ ਕੁਮਾਰ ਚੋਰਸੀਆਂ ਅਤੇ ਪ੍ਰਧਾਨ ਵਿਨੋਦ ਚੋਰਸੀਆਂ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਸਥਾਨਕ ਪੁਸ਼ਪਾਵਤੀ ਹਾਲ, ਨਜ਼ਦੀਕ ਭਾਈਆ ਵਾਲਾ ਸ਼ਿਵਾਲਾ ਵਿੱਖੇ ਨਾਗ ਦੇਵਤਾ ਤੇ ਭਗਵਾਨ ਭੋਲੇ ਸ਼ੰਕਰ ਜੀ ਦੀ ਮਹਾਨ ਕਿਰਪਾ ਨਾਲ ਤੀਸਰਾ ਸਾਲਾਨਾ ਚੋਰਸੀਆਂ ਦਿਵਸ ਤੇ ਨਾਗ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ‘ਤੇ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾਂ ਚਾਵਲਾ ਅਤੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸਵੇਰੇ 8 ਵਜੇ ਤੋਂ 11 ਵਜੇ ਤੱਕ ਭਗਵਾਨ ਭੋਲੇ ਸ਼ੰਕਰ ਦਾ ਰੁਦਰਾ ਅਭਿਸ਼ੇਕ/ਨਾਗ ਕੰਨਿਆ ਪੂਜਨ ਸਮਾਰੋਹ ਸਵੇਰੇ 11 ਵਜੇ ਤੋਂ 12 ਵਜੇ ਤੱਕ ਕੀਤਾ ਗਿਆ। ਇਸ ਮੌਕੇ ਜਿੱਥੇ ਸੰਗਤਾਂ ਲਈ ਵਿਸ਼ਾਲ ਭੰਡਾਰਾ ਲਗਾਇਆ ਗਿਆ, ਉੱਥੇ ਬੱਚਿਆਂ ਵਲੋਂ ਝਾਂਕੀਆਂ, ਕਵਿਤਾਵਾਂ ਅਤੇ ਡਾਂਸ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸਚਿਵ ਆਨੰਦ ਚੋਰਸੀਆਂ, ਖਜ਼ਾਨਚੀ ਸੀਆ ਰਾਮ ਚੋਰਸੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਚੋਰਸੀਆਂ ਜੈ ਹਿੰਦ ਵਿਕਾਸ ਮੰਚ ਵਲੋਂ ਮਨਾਇਆ ਗਿਆ ਤੀਸਰਾ ਸਾਲਾਨਾ ਨਾਗ ਪੰਚਮੀ ਦਾ ਤਿਹਾਉਹ
