ਨਵੀਂ ਦਿੱਲੀ, 25 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਆਗਰਾ ਸਟੇਸ਼ਨ ਨੇੜੇ ਪਤਾਲਕੋਟ ਐਕਸਪ੍ਰੈਸ ਰੇਲ ਗੱਡੀ ਨੂੰ ਅੱਗ ਲੱਗੀ।ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਐਕਸਪ੍ਰੈਸ ਟਰੇਨ ਪੰਜਾਬ ਦੇ ਫ਼ਿਰੋਜ਼ਪੁਰ ਛਾਉਣੀ ਤੋਂ ਮੱਧ ਪ੍ਰਦੇਸ਼ ਦੇ ਸਿਓਨੀ ਜਾ ਰਹੀ ਸੀ। ਇਸ ਦੇ ਦੋ ਡੱਬੇ ਅੱਗ ਦੀ ਲਪੇਟ ਵਿੱਚ ਆ ਗਏ।
ਇਹ ਵੀ ਪੜੋ : ਲੁਧਿਆਣਾ: ਧੋਖਾਧੜੀ ਦੇ ਮਾਮਲੇ ਚ ਸਿੱਧਵਾ ਬੇਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗ੍ਰਿਫਤਾਰ
ਰੇਲਵੇ ਦੇ ਸੂਤਰ ਨੇ ਦੱਸਿਆ ਕਿ ਬਾਅਦ ਦੁਪਹਿਰ 3.45 ‘ਤੇ ਟਰੇਨ ਆਗਰਾ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਇੰਜਣ ਤੋਂ ਬਾਅਦ ਚੌਥੇ ਡੱਬੇ ‘ਚ ਅੱਗ ਲੱਗ ਗਈ। ਸੂਤਰ ਨੇ ਦੱਸਿਆ ਕਿ ਟਰੇਨ ਨੂੰ ਰੋਕ ਦਿੱਤਾ ਗਿਆ ਅਤੇ ਡੱਬਿਆਂ ਨੂੰ ਖਾਲੀ ਕਰ ਲਿਆ ਗਿਆ। ਅੱਗ ਕਿਵੇਂ ਲੱਗੀ ਇਹ ਪਤਾ ਨਹੀਂ ਲੱਗ ਸਕਿਆ ਹੈ।