ਅੰਮ੍ਰਿਤਸਰ, 27 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਵੱਲੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਅਸਲਾ ਬ੍ਰਾਂਚ ਦੇ ਹੈੱਡ ਸ੍ਰੀ ਰਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨਾਲ ਮੁਲਾਕਾਤ ਕੀਤੀ। ਸੰਸਥਾ ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਉਹ ਅਚਨਚੇਤ ਕਿਸੇ ਦਫ਼ਤਰੀ ਕੰਮ ਲਈ ਅਸਲਾ ਬ੍ਰਾਂਚ ਵਿੱਚ ਗਏ ਸਨ ਜਿੱਥੇ ਬ੍ਰਾਂਚ ਹੈਡ ਰਵਿੰਦਰ ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਉਨ੍ਹਾਂ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਬ੍ਰਾਂਚ ਹੈੱਡ ਬਹੁਤ ਹੀ ਵਧੀਆਂ ਸੁਭਾਅ ਦੇ ਮਾਲਕ ਹਨ ਮੇਰੀ ਹੀ ਨਹੀਂ ਆਏ ਹੋਏ ਹਰ ਇਕ ਗ੍ਰਾਹਕ ਦੀ ਗੱਲ ਧਿਆਨ ਨਾਲ ਸੁਣਨੀ ਅਤੇ ਉਸ ਦਾ ਹੱਲ ਕਰਨ ਦੀ ਰਵਿੰਦਰ ਸਿੰਘ ਜੀ ਨੂੰ ਮਹਾਰਤ ਹਾਸਲ ਹੈ। ਅਸੀਂ ਇਹਨਾਂ ਦੇ ਚੰਗੇ ਭਵਿੱਖ ਅਤੇ ਤਰੱਕੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸੰਸਥਾ ਦੀ ਪਰੰਪਰਾ ਅਨੁਸਾਰ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਬ੍ਰਾਂਚ ਹੈੱਡ ਰਵਿੰਦਰ ਸਿੰਘ ਨੂੰ ਸਿਰੋਪਾਓ ਅਤੇ ਸੰਸਥਾ ਦਾ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਸਲਾ ਬ੍ਰਾਂਚ ਦਾ ਸਮੂਹ ਸਟਾਫ ਮਨਦੀਪ ਸਿੰਘ, ਰਮਨਦੀਪ ਸਿੰਘ, ਗੁਰਪ੍ਰੀਤ ਕੌਰ, ਰੁਪਾਲੀ ਸ਼ਰਮਾ ਅਤੇ ਕਮਲਦੀਪ ਸਿੰਘ ਹਾਜ਼ਰ ਸਨ।