ਚਾਟੀਵਿੰਡ ਦੇ ਸੀਵਰੇਜ ਬੰਦ ਹੋਣ ਕਰਕੇ ਸੜਕ ‘ਤੇ ਖਲੋਤੇ ਪਾਣੀ ਤੋਂ ਲੋਕ ਹੋਏ ਔਖੇ,ਕੀਤੀ ਨਾਅਰੇਬਾਜੀ’

ਪਾਣੀ ਦੀ ਟੈਕੀ ਦਾ ਵਾਧੂ ਪਾਣੀ ਚੱਲਣ ਕਰਕੇ ਸਵੀਰੇਜ ਬੰਦ ਹੋਏ – ਅਧਿਕਾਰਿਤ ਪੰਚ

ਅੰਮ੍ਰਿਤਸਰ, 27 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਲਾਕ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਚਾਟੀਵਿੰਡ ਲਹੇਲ ਵਿਖੇ ਸਵੀਰੇਜ ਦੇ ਪਾਣੀ ਬੰਦ ਹੋਣ ਨਾਲ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ ਹਨ,ਜਿਸ ਨਾਲ ਪਿੰਡ ਤੇ ਆਸਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਜਿਲ੍ਹਾ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਚਾਟੀਵਿੰਡ ਲਹੇਲ ਦੀ ਅਗਵਾਈ ਵਿੱਚ ਮੌਜੂਦਾ ਪੰਚਾਇਤ ਮੈਂਬਰਾਂ ਅਤੇ ਲੋਕਾਂ ਦੀ ਮੌਜੂਦਗੀ ਵਿੱਚ ਮੇਨ ਰੋਡ ਖੁਜਾਲਾ ਨੂੰ ਜਾਦੀ ਸੜਕ ‘ਤੇ ਪਿੱਛੇ ਕਈ ਦਿਨਾਂ ਤੋਂ ਖਿਲੋਤੇ ਪਾਣੀ ਤੋਂ ਦੁਖੀ ਲੋਕਾਂ ਨੇ ਰੱਜ ਕੇ ਅਧਿਕਾਰਿਤ ਪੰਚ (ਸਰਪੰਚ) ਅਤੇ ਬੀ.ਡੀ.ਪੀ ਤਰਸਿੱਕਾ ਦੇ ਖਿਲਾਫ ਨਾਅਰੇਬਾਜੀ ਕੀਤੀ।

ਇਹ ਵੀ ਪੜੋ : ਅਮਰੀਕਾ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਇਸ ਮੌਕੇ ‘ਤੇ ਅਮਰਜੀਤ ਸਿੰਘ ਸਾਬਕਾ ਸਰਪੰਚ ਅਤੇ ਮੈਬਰ ਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਜਦੋਂ ਇਸ ਸਬੰਧੀ ਬੀ.ਡੀ.ਪੀ.ੳ ਤਰਸਿੱਕਾ ਨੂੰ ਕਈ ਵਾਰ ਦੱਸ ਚੁੱਕੇ ਹਾ ਜਿਸ ਦੇ ਬਾਵਜੂਦ ਵੀ ਬੰਦ ਸਵੀਰਜ ਦੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਗਿਆ ਜੋ ਬਲਾਕ ਵਿਕਾਸ ਅਫਸਰਾਂ ਦੀ ਮਿਲੀਭੁੱਗਤ ਨਾਲ ਸਾਡੇ ਪਿੰਡ ਨਾਲ ਵਿਕਤਰਾ ਕੀਤਾ ਜਾ ਰਿਹਾ ਹੈ, ਜਿਸ ਦਾ ਖਿਮਾਜਾ ਪਿੰਡ ਦੇ ਲੋਕਾਂ ਨੂੰ ਭੂਗਤਣਾ ਪੈ ਰਿਹਾ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਦੇ ਸੀਵਰੇਜ ਦਾ ਪਾਣੀ ਬੰਦ ਹੋਣ ਕਰਕੇ ਸੜਕਾਂ ਉੱਪਰ ਪਾਣੀ ਘੁੰਮ ਰਿਹਾ ਹੈ ਜਿਸ ਨਾਲ ਕਈ ਪਿੰਡਾਂ ਦੇ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੜਕ ਦੇ ਨਾਲ ਲੱਗਦੀ ਜੀਵਨ ਭੰਧੇਰ ਦੀ ਜਮੀਨ ਹੋਣ ਕਰਕੇ ਲੋਕਾਂ ਨੇ ਸੜਕ ਉੱਪਰ ਮਿੱਟੀ ਦੇ ਵੱਡੇ-ਵੱਡੇ ਬੰਨ ਲਾ ਦਿੱਤੇ ਹਨ।

ਜਿਸ ਨਾਲ ਖਿਲੋਤੇ ਗੰਦੇ ਪਾਣੀ ਨਾਲ ਪਿੰਡ ਵਾਸੀਆਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿੰਡ ਵਾਸੀਆਂ ਨੇ ਬਲਾਕ ਵਿਕਾਸ ਅਫਸਰਾਂ ਤਰਸਿੱਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੰਦ ਸਵੀਰੇਜ ਦਾ ਜਲਦੀ ਹੱਲ ਨਾ ਕੱਢਿਆ ਤਾਂ ਅੰਮ੍ਰਿਤਸਰ ਮਹਿਤਾ ਰੋਡ ਹਾਈਵੇ ਜਾਮ ਕੀਤਾ ਜਾਵੇਗਾ ਜਿਸ ਦੇ ਜੁੰਮੇਵਾਰ ਬੀ.ਡੀ.ਪੀ.ਓ ਤਰਸਿੱਕਾ ਅਤੇ ਪਿੰਡ ਚਾਟੀਪਿੰਡ ਲੇਹਲ ਦਾ ਅਧਿਕਾਰਿਤ ਪੰਚ ਜਿੰਮੇਵਾਰ ਹੋਵੇਗਾ।ਇਸ ਸਬੰਧੀ ਜਦੋਂ ਚਾਟੀਵਿੰਡ ਲੇਹਲ ਦੇ ਅਧਿਕਾਰਿਤ ਪੰਚ (ਸਰਪੰਚ) ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਉੱਪਰ ਦੋਸ਼ ਲਾਏ ਜਾ ਰਹੇ ਉਹ ਬਿਲਕੁਲ ਗਲਤ ਹਨ ਕਿਉਂਕਿ ਸਾਡੀ ਪੰਚਾਇਤ ਦੇ ਪੂਰਾ ਕੋਲਮ ਨਾ ਹੋਣ ਕਰਕੇ ਪਿੰਡ ਦੇ ਵਿਕਾਸ ਰੁਕੇ ਹੋਏ ਹਨ ਅਤੇ ਨਾ ਹੀ ਪਿੰਡ ਨੂੰ ਅਜੇ ਤੱਕ ਪ੍ਰਬੰਧਕ ਮਿਲ ਸਕਿਆ ਹੈ ਉਹ ਵੀ ਵਿਰੋਧੀ ਪਾਰਟੀ ਕਰਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਵਿੱਚ ਕੂੜਾ ਸੁੱਟਣ ਲਈ ਇੱਕ ਡੰਪ ਬਣਾਉਣ ਲੱਗੇ ਸੀ, ਪਰ ਪਿੰਡ ਤੇ ਮੈਂਬਰ ਵੀਰ ਸਿੰਘ ਨੇ ਰੋਕ ਦਿੱਤਾ।ਜਿਸ ਨਾਲ ਪਿੰਡ ਲੋਕਾਂ ਦੀ ਕੁੂੜਾ ਸੁੱਟਣ ਦੀ ਸਮੱਸਿਆ ਦੂਰ ਹੋ ਜਾਣੀ ਸੀ।

You May Also Like