ਧੂਰੀ, 28 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਰਹੱਦ ਦਾ ਰਾਖੀ ਕਰਦਾ ਪੰਜਾਬ ਦਾ ਇਕ ਹੋਰ ਫੌਜੀ ਜਵਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਰਾਜੌਰੀ ਵਿਖੇ ਡਿਊਟੀ ਦੌਰਾਨ ਫੌਜੀ ਹਰਸਿਮਰਨ ਸਿੰਘ ਸ਼ਹੀਦ ਹੋ ਗਿਆ। ਫੌਜੀ ਜਵਾਨ ਧੂਰੀ ਨੇੜਲੇ ਪਿੰਡ ਭਸੋੜ ਦਾ ਨੌਜਵਾਨ ਰਹਿਣ ਵਾਲਾ ਸੀ।
ਇਹ ਵੀ ਪੜੋ : ਬਠਿੰਡਾ ‘ਚ ਦਿਨ-ਦਿਹਾੜੇ ਢਾਬਾ ਮਾਲਕ ਨੂੰ ਮਾਰੀਆਂ ਗੋਲੀਆਂ
ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਸਸਕਾਰ ਕਰ ਦਿਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਉਨ੍ਹਾਂ ਨੇ ਘਰ ਪਹੁੰਚ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪ੍ਰਵਾਰ ਨਾਲ ਖੜੀ ਹੈ। ਵਾਅਦੇ ਮੁਤਾਬਿਕ ਸ਼ਹੀਦ ਦੇ ਪ੍ਰਵਾਰ ਨੂੰ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਿਆ ਦਿਤਾ ਜਾਵੇਗਾ।