ਮੇਲੇ ਤੇ ਟ੍ਰੈਕਟਰ ਦਾ ਸਟੰਟ ਕਰਦੇ ਸਮੇਂ ਹੇਠਾਂ ਆਇਆ ਨੌਜਵਾਨ, ਹੋਈ ਮੌਤ

ਤਰਨਤਾਰਨ, 29 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਤਰਨਤਾਰਨ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਠੱਠਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਬੀਤੀ ਦਿਨੀਂ ਪਿੰਡ ਸਾਰਚੂਰ ਵਿਖੇ ਕਰਵਾਏ ਜਾ ਰਹੇ ਖੇਡ ਮੇਲੇ ਮੌਕੇ ਟਰੈਕਟਰ ਨਾਲ ਸਟੰਟ ਕਰਦੇ ਨੌਜਵਾਨ ਦੀ ਟਰੈਕਟਰ ਹੇਠ ਦਰੜੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁਖਮਨ ਸਿੰਘ ਠੱਠਾ ਪੁੱਤਰ ਨੰਬਰਦਾਰ ਨਿਰਵੈਰ ਸਿੰਘ ਠੱਠਾ ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

You May Also Like