ਗੁਰਦਾਸਪੁਰ, 30 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਰਦਾਸਪੁਰ ਦੇ ਪਿੰਡ ਭੋਜਰਾਜ ਦੇ ਇਕ ਨੌਜਵਾਨ ਦੀ ਬਹਿਰੀਨ ਵਿਚ ਮੌਤ ਹੋ ਗਈ। ਮ੍ਰਿਤਕ ਰੋਜ਼ੀ ਰੋਟੀ ਕਮਾਉਣ ਲਈ ਬਹਿਰੀਨ ਗਿਆ ਸੀ ਜਿਥੇ ਕਿਸੇ ਬੀਮਾਰੀ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 14 ਜ਼ਿਲ੍ਹਾ ਮਾਲ ਅਫਸਰ ਤੇ ਤਹਿਸੀਲਦਾਰਾਂ ਨੂੰ ਪ੍ਰਮੋਟ ਕਰਕੇ PCS ‘ਚ ਕੀਤਾ ਸ਼ਾਮਲ, ਵੇਖੋ ਲਿਸਟ
ਹੁਣ ਜਿਹੇ ਮ੍ਰਿਤਕ ਦੇ ਪਿਤਾ ਤੇ ਭਰਾਵਾਂ ਦੀ ਮੌਤ ਹੋਈ ਸੀ। ਪਿੰਡ ਭੋਜਰਾਜ ਵਾਸੀ ਮ੍ਰਿਤਕ ਬਲਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾੰ ਦੇ ਪਤੀ ਅਪ੍ਰੈਲ 2022 ਵਿਚ ਰੋਜ਼ੀ-ਰੋਟੀ ਕਮਾਉਣ ਲਈ ਬਹਿਰੀਨ ਗਏਸਨ। ਉਨ੍ਹਾਂ ਨੂੰ ਬਹਿਰੀਨ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪਤੀ ਦੋ ਦਿਨ ਪਹਿਲਾਂ ਬੀਮਾਰ ਪੈ ਗਏ ਸਨ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁੜ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ, ਜਾਣੋ ਟਾਈਮਿੰਗ
ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਤੀ ਦੀ ਮੌਤ ਨਾਲ ਪੂਰੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਬਲਵਿੰਦਰ ਸਿੰਘ ਦੇ ਪਿਤਾ ਤੇ ਦੋ ਭਰਾਵਾਂ ਦੀ ਵੀ ਹੁਣੇ ਜਿਹੇ ਮੌਤ ਹੋ ਗਈ ਸੀ ਜਿਸ ਕਾਰਨ ਬਲਵਿੰਦਰ ਹੁਣ ਆਪਣੇ ਪਰਿਵਾਰ ਵਿਚ ਕਮਾਉਣ ਵਾਲਾ ਇਕੋ-ਇਕ ਸ਼ਖਸ ਸੀ। ਗੁਰਵਿੰਦਰ ਕੌਰ ਨੇ ਦੱਸਿਆਕਿ ਉਨ੍ਹਾਂ ਦੇ ਪਤੀ ਆਪਣੇ ਪਿੱਛੇ 6 ਸਾਲ ਦੀ ਧੀ ਤੇ 4 ਸਾਲ ਦਾ ਪੁੱਤ ਛੱਡ ਗਏ ਹਨ। ਮ੍ਰਿਤਕ ਦੀ ਪਤਨੀ ਗੁਰਵਿੰਦਰ ਕੌਰ ਤੇ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਲਵਿੰਦਰ ਦੀ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਤਾਂ ਕਿ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।