AAP ਵਿਧਾਇਕ ਕੁਲਵੰਤ ਸਿੰਘ ਦੇ ਘਰ ED ਦੀ ਰੇਡ

ਮੁਹਾਲੀ, 31 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਰੀਅਲ ਅਸਟੇਟ ਕਾਰੋਬਾਰੀ ਕੁਲਵੰਤ ਸਿੰਘ ਦੇ ਘਰ ਈਡੀ ਨੇ ਛਾਪੇ ਮਾਰੇ। ਈਡੀ ਦੀ ਵਿਸ਼ੇਸ਼ ਟੀਮ ਅੱਜ ਸਵੇਰੇ ਮੁਹਾਲੀ ਦੇ ਸੈਕਟਰ-71 ਸਥਤਿ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਹੁੰਚ ਗਈ। ਇਸ ਛਾਪੇ ਦੀ ਪੁਸ਼ਟੀ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਹੈ। ਈਡੀ ਵੱਲੋਂ ਇਹ ਛਾਪੇ ਕਿਸ ਮਾਮਲੇ ਵਿੱਚ ਮਾਰੇ ਹਨ, ਇਸ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਹੈ।

ਇਹ ਵੀ ਪੜੋ : ਕਾਦੀਆਂ ਦੇ ਪਿੰਡ ਜੋਗੀ ਚੀਮਾ ਦੀ ਇੱਕ ਵਿਆਹੁਤਾ ਦਾ ਲੰਡਨ ਚ ਕਤਲ

ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਰੀਅਲ ਅਸਟੇਟ ਦੇ ਕੁਝ ਪ੍ਰਾਜੈਕਟਾਂ ਬਾਰੇ ਸਵਾਲ ਚੁੱਕੇ ਗਏ ਸਨ। ਸੂਤਰਾਂ ਮੁਤਾਬਕ ਏਜੰਸੀ ਨੇ ਮੁਹਾਲੀ, ਅੰਮ੍ਰਤਿਸਰ ਅਤੇ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ਛਾਪੇ ਮਾਰੇ। 

You May Also Like