ਫ਼ਿਰੋਜ਼ਪੁਰ, 1 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫ਼ਿਰੋਜ਼ਪੁਰ ‘ਚ ਅੱਜ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੀਤੀ ਦੇਰ ਸ਼ਾਮ ਸਥਾਨਕ ਭੱਟੀਆਂ ਵਾਲੀ ਬਸਤੀ ਸਥਿਤ ਮਾਨਵਤਾ ਪਬਲਿਕ ਸਕੂਲ ਦੇ ਕੋਲ ਦੋ ਧੜਿਆਂ ਵਿਚ ਗੈਂਗਵਾਰ ਹੋਈ।
ਇਹ ਵੀ ਪੜ੍ਹੋ : LPG ਸਿਲੰਡਰ ਦੀ ਕੀਮਤ ਚ 103 ਰੁਪਏ ਦਾ ਵਾਧਾ, ਜਾਣੋ ਰੇਟ
ਇਸ ਗੈਂਗਵਾਰ ‘ਚ ਗੈਂਗਸਟਰ ਲਾਡੀ ਉਰਫ ਲਾਡੀ ਸ਼ੂਟਰ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਲੋੜੀਂਦੀ ਕਾਰਵਾਈ ਮਗਰੋਂ ਲਾਡੀ ਸ਼ੂਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ।