ਬਠਿੰਡਾ, 3 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਠਿੰਡਾ ਦੇ ਮਾਲ ਰੋਡ ‘ਤੇ ਹੋਟਲ ਬਾਹੀਆ ਫੋਰਟ ਦੇ ਪਿੱਛੇ ਮਾਲ ਰੋਡ ‘ਤੇ ਦੋ ਦੋਸਤਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਗੋਲੀਬਾਰੀ ਵੀ ਹੋਈ। ਇਸ ਗੋਲੀਬਾਰੀ ‘ਚ 2 ਲੋਕ ਜ਼ਖਮੀ ਹੋਏ ਹਨ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਰਾਤ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਸ ਨੂੰ ਸਿਵਲ ਹਸਪਤਾਲ ਤੋਂ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮੀ ਸ਼ਿਵਮ ਵਾਸੀ ਗਲੀ ਨੰਬਰ 23 ਪਰਸ ਰਾਮ ਨਗਰ ਦੀ ਰਾਤ 2 ਵਜੇ ਮੌਤ ਹੋ ਗਈ। ਸ਼ਿਵਮ ਦੇ ਪੇਟ ‘ਚੋਂ ਗੋਲੀ ਲੰਘ ਗਈ ਜਦਕਿ ਰੇਸ਼ਮ ਸਿੰਘ ਨੂੰ ਛੁਰਾ ਮਾਰਿਆ ਗਿਆ।
ਇਹ ਵੀ ਪੜੋ : ਵਿਜੀਲੈਂਸ ਵੱਲੋਂ ਐਸ.ਐਮ.ਓ. ਅਤੇ ਬੀ.ਏ.ਐਮ.ਐਸ. ਡਾਕਟਰ 15,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ
ਰੇਸ਼ਮ ਸਿੰਘ ਉਰਫ਼ ਰਿਸ਼ਭ ਵਾਸੀ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਦਾ ਇਲਾਜ ਚੱਲ ਰਿਹਾ ਹੈ। ਰੇਸ਼ਮ ਸਿੰਘ ਪੇਸ਼ੇ ਤੋਂ ਵਕੀਲ ਦੱਸਿਆ ਜਾਂਦਾ ਹੈ। ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਗਨਦੀਪ, ਰੇਸ਼ਮ ਸਿੰਘ ਉਰਫ਼ ਰਿਸ਼ਭ ਅਤੇ ਸ਼ਿਵਮ ਦੋਸਤ ਹਨ ਤੇ ਤਿੰਨੇ ਨਸ਼ੇੜੀ ਹਨ। ਤਿੰਨਾਂ ਨੇ ਰਾਤ ਨੂੰ ਇਕੱਠੇ ਬਹਿ ਕੇ ਸ਼ਰਾਬ ਪੀਤੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿਚਾਲੇ ਲੜਾਈ ਹੋ ਗਈ। ਗੁੱਸੇ ‘ਚ ਆ ਕੇ ਗਗਨਦੀਪ ਨੇ ਆਪਣੀ ਬੰਦੂਕ ਨਾਲ ਦੋਵਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਲੜਾਈ ਦਾ ਕਾਰਨ ਨਸ਼ਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਗਨਦੀਪ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।