ਸ਼ਿਕਾਇਤ ਵਿੱਚ ਇੱਕ ਧਿਰ ਹੋਣ ਦੇ ਬਾਵਜੂਦ ਜਥੇਬੰਦੀ ਨੂੰ ਪੜਤਾਲ ‘ਚ ਨਹੀ ਬੁਲਾਇਆ ਗਿਆ ਅਤੇ ਇਨਕੁਆਰੀ ਪੈਨਲ ਤੇ ਪੱਖਪਾਤੀ ਰਵੱਈਏ ਤੇ ਇੱਕ ਪਾਸੜ ਕਾਰਵਾਈ ਤੇ ਜਤਾਇਆ ਰੋਸ
ਲੁਧਿਆਣਾ, 23 ਅਗਸਤ (ਹਰਮਿੰਦਰ ਮੱਕੜ) – ਅੱਜ ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਦਾ ਇੱਕ ਵਫਦ ਬੀ.ਪੀ.ਈ.ਓ.ਇੰਦੂ ਸੂਦ ਮਾਮਲੇ ਤੇ ਹੋਰ ਮਸਲਿਆਂ ਸੰਬੰਧੀ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.)ਲੁਧਿਆਣਾ ਸ਼੍ਰੀ ਬਲਦੇਵ ਸਿੰਘ ਨੂੰ ਮਿਲਿਆ,ਜਿਸ ਵਿੱਚ ਸ਼ਿਕਾਇਤ ਨੂੰ ਬੇਵਜਾਹ ਲਮਕਾਉਣ ਤੇ ਗਲਤ ਦਿਸ਼ਾ ਵੱਲ ਲਿਜਾਣ ਤੇ ਦਫ਼ਤਰ ਅੱਗੇ ਰੋਸ ਪ੍ਰਗਟ ਕੀਤਾ।ਇਸ ਸੰਬੰਧੀ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲ਼ਾ ਅਤੇ ਜਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਦੱਸਿਆ ਕਿ ਇਨਕੁਆਰੀ ਪੈਨਲ ਸ਼ਿਕਾਇਤ ਦੀ ਪੜਤਾਲ ਨੂੰ ਪੱਖਪਾਤੀ ਦਿਸ਼ਾ ਵੱਲ ਲਿਜਾ ਰਿਹਾ ਹੈ ਤੇ ਨਿਰਪੱਖ ਜਾਂਚ ਨਹੀ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਦਫ਼ਤਰ ਵੱਲੋਂ ਪੀੜਤ ਅਧਿਆਪਕਾਂ ਤੇ ਪੱਖਪਾਤੀ ਪੜਤਾਲ ਰਾਹੀ ਸਮਝੌਤੇ ਤੇ ਹਸਤਾਖਰ ਕਰਨ ਦਾ ਗੈਰਵਾਜਬ ਦਬਾਅ ਪਾਇਆ ਜਾ ਰਿਹਾ ਹੈ,ਸ਼ਿਕਾਇਤਕਰਤਾ ਨੂੰ ਧਮਕਾਇਆ ਜਾ ਰਿਹਾ ਹੈ,ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸਤੇ ਜਥੇਬੰਦੀ ਨੇ ਗਹਿਰਾ ਰੋਸ ਪ੍ਰਗਟ ਕੀਤਾ ਤੇ ਬੀ.ਪੀ.ਈ.ਓ.ਇੰਦੂ ਸੂਦ ਦੀਆਂ ਹੋਈਆਂ ਹੋਰ ਵੱਖ-ਵੱਖ ਸ਼ਿਕਾਇਤਾਂ ਸੰਬੰਧੀ ਦਫ਼ਤਰ ਲੁਧਿਆਣਾ ਦੀ ਆਲੋਚਨਾ ਕੀਤੀ।
ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ ਜਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਅੱਗੇ ਕੀਤਾ ਜਾਵੇਗਾ ਲਗਾਤਾਰ ਰੋਸ ਪ੍ਰਦਰਸ਼ਨ -ਡੀ.ਟੀ.ਐੱਫ. ਲੁਧਿਆਣਾ
ਦਫ਼ਤਰ ਦੇ ਕੁਝ ਅਧਿਕਾਰੀ ਇੰਦੂ ਸੂਦ ਨੂੰ ਬਚਾਉਣ ਲਈ ਸਮਝੌਤਾ ਵਾਦੀ ਨੀਤੀ ਤੇ ਉੱਤਰੇ ਹੋਏ ਹਨ। ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਵੱਲੋਂ ਵੀ ਬੀ.ਪੀ.ਈ.ਓ.ਇੰਦੂ ਸੂਦ ਵਿਰੁੱਧ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਦਸਤੀ ਸ਼ਿਕਾਇਤ ਕਰਕੇ ਇਨਕੁਆਰੀ ਦਾ ਹਿੱਸਾ ਬਣਨ ਲਈ ਅਪੀਲ ਕੀਤੀ ਗਈ ਸੀ,ਜਿਸਨੂੰ ਕਿ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸ਼ਿਕਾਇਤਕਰਤਾ ਗਗਨਦੀਪ ਕੌਰ ਵੱਲੋਂ ਕੀਤੀ ਸ਼ਿਕਾਇਤ ਦਾ ਇੱਕ ਹਿੱਸਾ ਮੰਨ ਕੇ ਨਾਲ ਨੱਥੀ ਕੀਤਾ ਗਿਆ ਸੀ, ਜਥੇਬੰਦੀ ਵੀ ਇਸ ਸ਼ਿਕਾਇਤ ਦੀ ਪੜਤਾਲ ਦਾ ਇੱਕ ਹਿੱਸਾ ਸੀ,ਪਰ ਇਨਕੁਆਰੀ ਪੈਨਲ ਵੱਲੋਂ ਜਥੇਬੰਦੀ ਦਾ ਪੱਖ ਜਾਨਣ ਤੇ ਨਿਰਪੱਖ ਜਾਂਚ ਲਈ ਨਹੀ ਬੁਲਾਇਆ ਗਿਆ।ਪੜਤਾਲ ਨੂੰ ਪੱਖਪਾਤੀ ਦਿਸ਼ਾ ਵੱਲ ਲਿਜਾਣ ਕਰਕੇ ਜਥੇਬੰਦੀ ਨੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)ਲੁਧਿਆਣਾ ਅੱਗੇ ਰੋਸ ਪ੍ਰਗਟ ਕੀਤਾ ਤੇ ਇਸ ਇਨਕੁਆਰੀ ਪੈਨਲ ਨੂੰ ਭੰਗ ਕਰਕੇ ਨਵਾਂ ਇਨਕੁਆਰੀ ਪੈਨਲ ਕਿਸੇ ਦੁਰਾਡੇ ਬਲਾਕ ਤੋਂ ਲਗਾਉਣ ਲਈ ਮੰਗ ਪੱਤਰ ਦਿੱਤਾ ਗਿਆ।
ਜਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਤੇ ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਖੰਨਾ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਜਥੇਬੰਦੀ ਨੂੰ ਇਸ ਸ਼ਿਕਾਇਤ ਦੀ ਪੜਤਾਲ ‘ਚ ਸ਼ਾਮਿਲ ਕਰਕੇ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਤੇ ਜਲਦ ਤੋਂ ਜਲਦ ਕਾਰਵਾਈ ਕਰਾਵੇ ਤੇ ਪੀੜਤ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਤੇ ਸਮਝੌਤਾ ਕਰਨ ਦਾ ਦਬਾਅ ਪਾਉਣਾ ਬੰਦ ਕੀਤਾ ਜਾਵੇ।ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸ਼ਿਕਾਇਤ ਦਾ ਫੌਰੀ ਤੌਰ ਤੇ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਜਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਅੱਗੇ ਲਗਾਤਾਰ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਜਿਲ੍ਹਾ ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਸਮਰਾਲਾ,ਜਿਲ੍ਹਾ ਵਿੱਤ ਸਕੱਤਰ ਗੁਰਬਚਨ ਸਿੰਘ ਖੰਨਾ,ਗੁਰਪ੍ਰੀਤ ਮਾਹੀ,ਸ਼ਹੀਦ ਕਿਰਨਜੀਤ ਕੌਰ ਕੱਚੇ ਅਧਿਆਪਕ ਯੂਨੀਅਨ ਵੱਲੋਂ ਰਾਜਿੰਦਰ ਸਿੰਘ,ਮੈਡਮ ਗਗਨਦੀਪ ਕੌਰ,ਮੈਡਮ ਰਜਨੀ,ਪਰਮਜੀਤ ਸਿੰਘ ,ਸੰਜੇ ਪੁਰੀ,ਬਲਜੀਤ ਸਿੰਘ ਮਾਛੀਵਾੜਾ,ਬਲਦੇਵ ਸਿੰਘ ਮਾਛੀਵਾੜਾ,ਪਰਦੀਪ ਸਿੰਘ,ਮਨਦੀਪ ਸਿੰਘ,ਸ਼ਰਨਜੀਤ ਸਿੰਘ,ਸਨਦੀਪ ਕੁਮਾਰ,ਮਾਨਵਪ੍ਰੀਤਪਾਲ ਸਿੰਘ ਅਧਿਆਪਕ ਸਾਥੀ ਸ਼ਾਮਿਲ ਸਨ।