ਇਲਾਕੇ ਵਿੱਚ ਹੋਣ ਲੱਗੀਆਂ ਸਿਆਸਤ ਦੇ ਵੱਡੇ ਆਗੂ ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਦੀਆਂ ਫਿਰ ਤੋ ਗੱਲਾਂ
ਮਮਦੋਟ 8 ਨਵੰਬਰ (ਲਛਮਣ ਸਿੰਘ ਸੰਧੂ) – ਸਿਆਣਿਆਂ ਦੀ ਕਹਾਵਤ ਆ, ਮਾਂ ਪਰ ਪੂਤ ਪਿਤਾ ਪਰ ਘੋੜਾ ,ਬਹੁਤਾ ਨਹੀਂ ਤਾ ਥੋੜਾ ਥੋੜਾ, ਇਹ ਕਹਾਵਤ ਸੱਚੀ ਸੀ ਅਤੇ ਸੱਚ ਹੁੰਦੀ ਜਾ ਰਹੀ ਹੈ ਅਤੇ ਇਸ ਕਹਾਵਤ ਨੂੰ ਸੱਚ ਕਰ ਰਹੇ ਹਨ ਉੱਗੇ ਸਿਆਸਤਦਾਨ ਸਮਾਜਸੇਵੀ ਮਿਲਣਸਾਰ ਮਿਹਨਤੀ ਅਤੇ ਜੁਝਾਰੂ ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਉਹਨਾਂ ਦੇ ਪੋਤਰੇ ਕਰਨ ਸਿੰਘ ਨਿੱਝਰ ਪੋਤਰੇ ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਜੀ ਦੇ ਜੇ ਗੱਲ ਕਰੀਏ ਸਰਦਾਰ ਅਨੌਖ ਸਿੰਘ ਨਿੱਝਰ ਜਿਨ੍ਹਾਂ ਦੀ ਜਾਣ ਪਹਿਚਾਣ ਆਪਣੇ ਇਲਾਕੇ ਵਿੱਚ ਹੀ ਨਹੀਂ ਸੀ ਸਗੋਂ ਪੂਰੇ ਪੰਜਾਬ ਦੀ ਉੱਚ ਪੱਧਰ ਦੀ ਸਿਆਸਤ ਵਿੱਚ ਉਹਨਾਂ ਦਾ ਨਾਮ ਬੋਲਦਾ ਹਰ ਬੱਚੇ ਬੰਚੇ ਦੀ ਜ਼ਬਾਨ ਤੇ ਸੀ ਨਿੱਝਰ ਨਿੱਝਰ, ਸਰਦਾਰ ਅਨੌਖ ਸਿੰਘ ਨਿੱਝਰ ਜੀ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਸਿਆਸਤ ਵਿੱਚ ਗੁਜ਼ਾਰਿਆ ਅਤੇ ਲੋਕਾਂ ਦੀ ਸੇਵਾ ਕੀਤੀ ਅਤੇ ਉਹਨਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੋਏ।
ਇਹ ਵੀ ਪੜੋ : ਮਨੀਲਾ ’ਚ ਫਿਰੋਜ਼ਪੁਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਸਰਦਾਰ ਜੀ ਜਿੱਥੇ ਰਾਜਨੀਤੀ ਵਿੱਚ ਆਪਣਾ ਵੱਡਾ ਪ੍ਰਭਾਵ ਰੱਖਦੇ ਸੀ ਉੱਥੇ ਹੀ ਇੱਕ ਸਫਲ ਕਿਸਾਨ ਅਤੇ ਵੱਡੀ ਜਾਇਦਾਦ ਦੇ ਮਾਲਕ ਸਨ ਅਤੇ ਵੱਡੇ ਕਾਰੋਬਾਰੀ ਸਨ ਜਿਨ੍ਹਾਂ ਨੂੰ ਇੱਕ ਵੱਡਾ ਸ਼ੌਕ ਸੀ ਲੋਕਾਂ ਦੀ ਸੇਵਾ ਕਰਨ ਦਾ ਉਹ ਆਪਣੇ ਇਲਾਕੇ ਦੇ ਹਰ ਇੱਕ ਪਿੰਡ ਵਿੱਚ ਹਰ ਇੱਕ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਸਨ ਅਤੇ ਬਿਨਾਂ ਕਿਸੇ ਲਾਲਚ ਦੇ ਉਹ ਔਖੇ ਸਮੇਂ ਉਸ ਦੁੱਖੀ ਇਨਸਾਨ ਨਾਲ ਖੜਦੇ ਸਨ ਅਤੇ ਕਿਸੇ ਦਾ ਕੋਈ ਵੀ ਜਿਨ੍ਹਾਂ ਵੀ ਵੱਡਾ ਕੋਈ ਨਿੱਜੀ ਕੰਮ ਹੁੰਦਾ ਸੀ ਤਾ ਉਹ ਉਹਨਾਂ ਦੇ ਉਸ ਕੰਮ ਨੂੰ ਕਰਵਾਉਣ ਲਈ ਦੱਸੇ ਹੋਏ ਉਹਨਾਂ ਦੇ ਸਥਾਨ ਤੇ ਉਸ ਤੋ ਵੀ ਪਹਿਲਾਂ ਪਹੁੰਚੇ ਹੁੰਦੇ ਸਨ ਜੋ ਕਿ ਇੱਕ ਚੰਗੇ ਲੀਡਰ ਦੀ ਨਿਸ਼ਾਨੀ ਸੀ ਅਤੇ ਉਹ ਵੱਖ ਵੱਖ ਸਮੇਂ ਤੇ ਮਿਲੀਆਂ ਰਾਜਨੀਤਕ ਪਾਰਟੀਆਂ ਵੱਲੋਂ ਜ਼ੁਮੇਵਾਰੀਆਂ ਨੂੰ ਬਿਨਾਂ ਕਿਸੇ ਲਾਲਚ ਤੋ ਉਸ ਜ਼ੁਮੇਵਾਰੀ ਨੂੰ ਨਿਭਾਇਆ ਅਤੇ ਲੋਕਾਂ ਦੀ ਸੇਵਾ ਕੀਤੀ ਇੱਕ ਵਾਰ ਉਹ ਗੁਰੂ ਹਰਸਹਾਏ ਤੋ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੇ ਪਰ ਉਹ ਆਪਣਿਆਂ ਵੱਲੋਂ ਕੀਤੀ ਗਦਾਰੀ ਕਾਰਨ ਮਹਿਜ਼ ਕੁੱਝ ਕੋ ਵੋਟਾਂ ਤੇ ਚੋਣ ਹਾਰ ਗਏ ਪਰ ਉਹਨਾਂ ਲੋਕ ਸੇਵਾ ਆਪਣੀ ਰਹਿੰਦੀ ਜ਼ਿੰਦਗੀ ਤੱਕ ਜਾਰੀ ਰੱਖੀ ਪਰ ਇਸ ਦੁਨੀਆਂ ਤੋਂ ਜਾਣਾ ਹਰ ਇੱਕ ਇਨਸਾਨ ਨੇ ਚਾਹੇ ਉਹ ਕੋਈ ਵੀ ਹੋਵੇ।
ਇਹ ਵੀ ਪੜੋ : ਵਿਜੀਲੈਂਸ ਨੇ ਏ.ਐਸ.ਆਈ ਨੂੰ 1,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
ਪਰ ਹੁਣ ਜੇ ਗੱਲ ਕਰੀਏ ਉਹਨਾਂ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਦੀ ਤਾ ਉਹਨਾਂ ਦੇ ਪੋਤਰੇ ਕਰਨ ਨਿੱਝਰ (ਢਿੱਲੋਂ) ਆਪਣੇ ਦਾਦਾ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣੇ ਇਲਾਕੇ ਗੁਰੂ ਹਰਸਹਾਏ ਦੇ ਹਰ ਇੱਕ ਵਿਅਕਤੀ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦਾ ਹੈ ਅਤੇ ਉਹਨਾਂ ਦੀ ਸਮੱਸਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਬੇਸ਼ੱਕ ਉਹ ਅੱਜ ਦੀ ਮੌਜੂਦਾ ਸਰਕਾਰ ਵਿੱਚ ਆਪਣਾ ਚੰਗਾ ਸਥਾਨ ਰੱਖਦਾ ਹੈ ਪਰ ਸਭ ਤੋਂ ਪਹਿਲਾਂ ਇਹ ਹੈ ਕਿ ਉਹ ਆਪਣੇ ਲੋਕਾਂ ਦੀ ਸੱਚੇ ਦਿਲੋਂ ਸੇਵਾ ਕਰ ਰਿਹਾ ਹੈ ਜਿਸ ਲਈ ਉਹਨਾਂ ਵੱਲੋਂ ਕੀਤੀ ਹੋਈ ਸੇਵਾ ਦਾ ਫਲ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਲੋਕ ਉਹਨਾਂ ਦੀ ਝੋਲੀ ਵਿੱਚ ਪਾਉਣਗੇ ਅਤੇ ਲੋਕ ਹੁਣ ਵੀ ਨਿੱਝਰ ਪ੍ਰਵਾਰ ਨੂੰ ਪਿਆਰ ਕਰਦੇ ਹਨ ਕਿਉਂਕਿ ਕਿ ਜੋ ਲੋਕ ਪਹਿਲਾਂ ਇੱਕ ਵਾਰ ਗਲਤੀ ਕਰ ਬੈਠੇ ਸਨ। ਉਹ ਦੋਬਾਰਾ ਨਹੀਂ ਕਰਨੀ ਚਾਹੁੰਦੇ ਚਾਹੇਂ ਸਰਦਾਰ ਅਨੌਖ ਸਿੰਘ ਨਿੱਝਰ ਨੂੰ ਇਸ ਦੁਨੀਆਂ ਤੋਂ ਗਿਆ ਨੂੰ ਕੁੱਝ ਸਾਲ ਹੋ ਗਏ ਹਨ ਪਰ ਲੋਕ ਅੱਜ ਵੀ ਸਰਦਾਰ ਜੀ ਨੂੰ ਦਿੱਲੋ ਪਿਆਰ ਕਰਦੇ ਹਨ ਉਹਨਾਂ ਵਿੱਚੋ ਉਹਨਾਂ ਦੀ ਝਲਕ ਉਹਨਾਂ ਦੇ ਪੋਤਰੇ ਵਿੱਚੋਂ ਵੇਖਣੀ ਚਾਹੁੰਦੇ ਹਨ ਅਤੇ ਅੱਗੇ ਉਹਨਾਂ ਦੀ ਫੁੱਲਵਾੜੀ ਨੂੰ ਪਾਣੀ ਦੇ ਕਿ ਇੱਕ ਵਾਰ ਫਿਰ ਤੋਂ ਬੁਲੰਦੀਆਂ ਵਿੱਚ ਵੇਖਣੀ ਚਾਹੁੰਦੇ ਹਨ।