ਭੁਲੱਥ : 10 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਚੰਗੇ ਭਵਿੱਖ ਦੀ ਤਲਾਸ਼ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਕੈਨੇਡਾ ਗਏ ਭੁਲੱਥ ਦੇ ਨੌਜਵਾਨ ਅਮਿਤ ਬਹਿਲ ਪੁੱਤਰ ਰੋਣਕ ਬਹਿਲ ਉਮਰ 28 ਸਾਲਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ।
ਇਹ ਵੀ ਪੜੋ : ਦੀਵਾਲੀ ਮੌਕੇ ਰਾਤ ਕੇਵਲ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ – ਡਿਪਟੀ ਕਮਿਸ਼ਨਰ
ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਰਹਿੰਦਾ ਨੌਜਵਾਨ ਅਮਿਤ ਬਹਿਲ ਪੈਡਿਸਟ੍ਰੇਨ ਵਾਕਿੰਗ ਰਾਹੀਂ ਹਰੀ ਬੱਤੀ ਹੋਣ ‘ਤੇ ਸੜਕ ਪਾਰ ਕਰ ਰਿਹਾ ਸੀ। ਅਚਾਨਕ ਸਾਹਮਣਿਓਂ ਆਈ ਬੇਕਾਬੂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜੋ : ਬਠਿੰਡਾ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲੀਆਂ, 3 ਜਣਿਆਂ ਦੀ ਹੋਈ ਮੌਤ
ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਭੁਲੱਥ ਦਾ ਇਹ ਨੌਜਵਾਨ ਪੜ੍ਹਾਈ ਵਿਚ ਬਹੁਤ ਹੁਸ਼ਿਆਰ, ਚੰਗੇ ਸੁਭਾਅ ਤੇ ਨੇਕ ਵਿਚਾਰਾਂ ਦਾ ਮਾਲਕ ਸੀ।