ਚੰਡ੍ਹੀਗੜ੍ਹ, 12 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੁੰਦਰ ਸ਼ਹਿਰ ਦੇ ਵਸਨੀਕਾਂ ਨੂੰ ਦੀਵਾਲੀ ਦਾ ਬੇਮਿਸਾਲ ਤੋਹਫ਼ਾ ਦਿੰਦਿਆਂ ਮੇਅਰ ਅਨੂਪ ਗੁਪਤਾ ਨੇ 1 ਦਸੰਬਰ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਸਾਰੀਆਂ ਪਾਰਕਿੰਗ ਸਾਈਟਾਂ ਵਿਚ ਦੁਪਹੀਆ ਵਾਹਨਾਂ ਲਈ ਮੁਫ਼ਤ ਪਾਰਕਿੰਗ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ 14 ਸਾਲ ਦੇ ਨੌਜਵਾਨ ਦਾ ਕਤਲ
ਮੇਅਰ ਗੁਪਤਾ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਆਉਣ ਵਾਲੇ ਸੈਲਾਨੀਆਂ ਲਈ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਨਰਲ ਹਾਊਸ ਨੇ ਇਕ ਏਜੰਡੇ ਨੂੰ ਪ੍ਰਵਾਨਗੀ ਦਿਤੀ ਹੈ ਜਿਸ ਵਿਚ ਮਿਊਂਸੀਪਲ ਕੌਂਸਲ ਦੁਆਰਾ ਚਲਾਈਆਂ ਜਾ ਰਹੀਆਂ ਸਾਰੀਆਂ ਪਾਰਕਿੰਗਾਂ ਵਿਚ ਦੁਪਹੀਆ ਵਾਹਨਾਂ ਲਈ ਮੁਫ਼ਤ ਪਾਰਕਿੰਗ ਦੀ ਪ੍ਰਵਾਨਗੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ 1 ਦਸੰਬਰ, 2023 ਤੋਂ ਦੁਪਹੀਆ ਵਾਹਨਾਂ ਨੂੰ ਪਾਰਕਿੰਗ ਫ਼ੀਸ ਦਾ ਭੁਗਤਾਨ ਕਰਨ ਤੋਂ ਛੋਟ ਦਿਤੀ ਜਾਵੇਗੀ।