ਕੈਨੇਡਾ ਚ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲ ਬੇਟੇ ਦਾ ਗੋਲੀ ਮਾਰ ਕੇ ਕਤਲ

ਐਡਮਿੰਟਨ, 13 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਕੈਨੇਡਾ ਦੇ ਐਡਮਿੰਟਨ ‘ਚ ਬ੍ਰਦਰਜ਼ ਕੀਪਰ ਗੈਂਗ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲਾ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਰਪ੍ਰੀਤ ਪੱਗ ਵਾਲਾ ਨੌਜਵਾਨ ਸੀ ਅਤੇ ਘਟਨਾ ਸਮੇਂ ਉਸ ਦਾ ਲੜਕਾ ਵੀ ਉਸ ਦੇ ਨਾਲ ਮੌਜੂਦ ਸੀ।

ਇਹ ਵੀ ਪੜੋ :  1 ਦਸੰਬਰ ਤੋਂ ਚੰਡੀਗੜ੍ਹ ਚ ਦੁਪਹੀਆ ਵਾਹਨਾਂ ਲਈ ਹੋਵੇਗੀ ਮੁਫ਼ਤ ਪਾਰਕਿੰਗ

ਦੋਵੇਂ ਪਿਓ-ਪੁੱਤਰ ਸ਼ਾਪਿੰਗ ਪਲਾਜ਼ਾ ਦੇ ਗੈਸ ਸਟੇਸ਼ਨ ਨੇੜੇ ਮੌਜੂਦ ਸਨ, ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਤੱਕ ਦੋਵੇਂ ਆਪਣਾ ਬਚਾਅ ਕਰ ਸਕੇ, ਉਦੋਂ ਤੱਕ ਮੁਲਜ਼ਮ ਦਰਜਨਾਂ ਗੋਲੀਆਂ ਚਲਾ ਚੁੱਕੇ ਸਨ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਵਿੱਚ ਸਵਾਰ ਇੱਕ ਹੋਰ ਲੜਕਾ ਵਾਲ-ਵਾਲ ਬਚ ਗਿਆ। 

 

You May Also Like