ਅੰਮ੍ਰਿਤਸਰ ਚ ਅਣਪਛਾਤਿਆਂ ਨੇ ਕੈਬ ਡਰਾਈਵਰ ’ਨੂੰ ਮਾਰੀਆਂ ਗੋਲੀਆਂ

ਅੰਮ੍ਰਿਤਸਰ, 16 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਬਲਾਕ-ਡੀ ‘ਚ ਵੀਰਵਾਰ ਸਵੇਰੇ ਕੁੱਝ ਅਣਪਛਾਤਿਆਂ ਨੇ ਕੈਬ ਡਰਾਈਵਰ ਉਤੇ ਗੋਲੀਆਂ ਚਲਾ ਦਿਤੀਆਂ। ਇਸ ਘਟਨਾ ਵਿਚ ਕੈਬ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦਾ ਇਕ ਨਿਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਖਮੀ ਦੀ ਪਛਾਣ ਨੀਰਜ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਕੁੱਝ ਖੋਲ ਵੀ ਬਰਾਮਦ ਕੀਤੇ ਹਨ।

ਇਹ ਵੀ ਪੜੋ : ਈ ਟੀ ਓ ਨੇ ਧਰਦਿਉ ਵਿਖੇ ਨਵੇਂ ਪੁੱਲ ਦੀ ਉਸਾਰੀ ਕਰਵਾਈ ਸ਼ੁਰੂ

ਦਸਿਆ ਜਾ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਵੀ ਕਿਸੇ ਨੇ ਉਸ ‘ਤੇ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾ ਕਰੀਬ 9 ਮਹੀਨੇ ਪਹਿਲਾਂ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਸੀ ਅਤੇ ਉਹ ਜੇਲ ਵੀ ਗਿਆ ਸੀ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਵਿਚ ਜੁਟੀ ਹੈ। ਪੁਲਿਸ ਹਮਲਾਵਰਾਂ ਦੀ ਵੀ ਭਾਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 8 ਵਜੇ ਕੈਬ ਚਾਲਕ ਨੀਰਜ ਕੁਮਾਰ ਕਿਸੇ ਕੰਮ ਲਈ ਜਾ ਰਿਹਾ ਸੀ। ਰਣਜੀਤ ਐਵੀਨਿਊ ‘ਤੇ ਬੇਅੰਤ ਪਾਰਕ ਨੇੜੇ ਕੁੱਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ 3 ਤੋਂ 4 ਗੋਲੀਆਂ ਚਲਾ ਦਿਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਵਰਿੰਦਰ ਖੋਸਾ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

ਇਹ ਵੀ ਪੜੋ : ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਬਨਾਉਣ ਵਾਸਤੇ ਫਾਰਮ 29 ਫਰਵਰੀ ਤੱਕ ਲਏ ਜਾਣਗੇ – ਜਿਲ੍ਹਾ ਚੋਣ ਅਧਿਕਾਰੀ

You May Also Like