ਖਿੱਦੋਵਾਲੀ ਸਕੂਲ ‘ਚ ਕਰਵਾਏ ਗਏ ਰੰਗ-ਤਰੰਗ ਦੇ ਮੁਕਾਬਲੇ 

ਬੱਚਿਆਂ ਨੇ ਆਪਣੇ ਹੁਨਰ ਨੂੰ ਵੱਧ ਚੱੜ ਕੇ ਪੇਸ਼ ਕੀਤਾ

ਅੰਮ੍ਰਿਤਸਰ, 23 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੱਤਿਆ ਭਾਰਤੀ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਫੈਉੂਡੇਸ਼ਨ ਆਪਣੇ ਫਲੈਗਸ਼ਿਪ ਪ੍ਰੋਗਰਾਮ ਰਾਹੀਂ ਸਕੂਲਾਂ ਵਿੱਚ ਸਹਿ-ਵਿਦਿਅਕ ਮੁਕਾਬਲੇ ਵਿੱਚ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਰੰਗ-ਤਰੰਗ ਵਰਗੇ ਸਹਿ-ਵਿਦਿਅਕ ਸਮਾਗਮਾ ਰਾਹੀਂ ਬੱਚਿਆਂ ਨੂੰ ਉਤਸ਼ਾਹ ਕਰਨਾ ਹੈ।ਜਿਸ ਦਿਨ ਦਾ ਸਕੂਲ ਸਟਾਫ਼ ਤੇ ਬੱਚਿਆਂ ਨੂੰ ਵੀਂ ਬੜੀ ਬੇਸਵਰੀ ਨਾਲ ਇੰਤਜ਼ਾਰ ਹੁੰਦਾ ਹੈ,ਕਿਉਂਕਿ ਟੀਚਰ‍ਾ ਦੇ ਨਾਲ ਬੱਚਿਆਂ ਨੂੰ ਵੱਖ-ਵੱਖ ਕਲਾਕਿ੍ਤੀਆਂ ਅਤੇ ਅੰਗਰੇਜ਼ੀ ਕਵਿਜ਼ ਰਾਹੀਂ ਆਪਣੀ ਰਚਨਾਤਨਕ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਦ‍ਾ ਹੈ।

ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (23 ਨਵੰਬਰ 2023)

ਇਸੇ ਤਹਿਤ ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਇੱਕ ਸਮਾਗਮ ਕਰਵਾਇਆ ਗਿਆ।ਜਿਸ ਰੰਗ-ਤਰੰਗ ਮੁਕਾਬਲਿਆਂ ਵਿੱਚ ਬੱਚਿਆਂ ਨੇ ਆਪਣੇ-ਆਪਣੇ ਹੁਨਰ ਦਾ ਉਤਸ਼ਾਹ ਵਿਖਾਇਆ ਅਤੇ ਸੁੰਦਰ-ਸੁੰਦਰ ਪੇਟਿੰਗ ਤਿਆਰ ਕਰਕੇ ਮੁਕਾਬਲੇ ਦਾ ਹਿੱਸਾ ਬਣੇ।ਇਸ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਪ੍ਰਮਜੀਤ ਕੌਰ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਲਈ ਰੰਗ-ਤਰੰਗ ਵਰਗੇ ਸਮਾਗਮਾਂ ਰਾਹੀਂ ਫੈਡਰੇਸ਼ਨ ਦਾ ਉਪਦੇਸ਼ ਰਚਨਾਤਾਮਕਤਾ,ਟੀਮ ਵਰਕ, ਲੀਡਰਸ਼ਿਪ ਅਤੇ ਹੋਰ ਹੁਨਰਾ ਨੂੰ ਮਜਬੂਤ ਕਰਨ ਦੇ ਨਾਲ ਕਲਾਸ ਰੂਮਾਂ ਤੋਂ ਬਾਹਰ ਸਿੱਖਣ ਦੀ ਮਹੱਤਤਾ ਨੂੰ ਰੱਖਾਰਿਤ ਕਰਨਾ ਹੈ,ਸਮਾਗਮ ਦੇ ਅਖੀਰ ਵਿੱਚ ਪਹਿਲੇ,ਦੂਸਰੇ ਦੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕਿ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾਂ ਨਵਦੀਪ ਸਿੰਘ,ਸੰਦੀਪ ਕੌਰ,ਪਰਮਜੀਤ ਕੌਰ,ਨਵਜੋਤ ਕੌਰ,ਰਾਜਵਿੰਦਰ ਕੌਰ,ਦਲਜੀਤ ਕੌਰ,ਸਤਿੰਦਰਪਾਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

You May Also Like