ਮਮਦੋਟ 25 ਨਵੰਬਰ (ਲਛਮਣ ਸਿੰਘ ਸੰਧੂ) – ਪਿੱਛਲੇ ਕਈ ਦਹਾਕਿਆਂ ਤੋਂ ਤੋ ਦੇਸ਼ ਵਿੱਚ ਰਾਜਨੀਤਕ ਸਰਕਾਰਾਂ ਦਾ ਆਉਣਾ ਜਾਣਾ ਹੈ ਪਰ ਕਿਸੇ ਸਰਕਾਰ ਨੇ ਆਪਣੇ ਪਾਰਟੀ ਵਰਕਰਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਸਿਰਫ਼ ਭਾਈ ਭਤੀਜਾਵਾਦ ਹੀ ਪਾਲਿਆ ਹੈ ਅਤੇ ਉਹਨਾਂ ਨੂੰ ਰਾਜਨੀਤਕ ਕੁਰਸੀਆਂ ਤੇ ਬਿਰਾਜਮਾਨ ਕੀਤਾ ਹੈ ਪਰ ਸਿਰਫ਼ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਵਿੱਚੋਂ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਪਾਰਟੀ ਦੇ ਪ੍ਰਧਾਨ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਹੀ ਆਪਣੀ ਪਾਰਟੀ ਲਈ ਮਿਹਨਤ ਕਰਨ ਵਾਲਿਆਂ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਬਖਸ਼ਿਆ ਹੈ ਅਤੇ ਪੰਜਾਬ ਵਿੱਚ ਆਮ ਘਰਾਂ ਦੇ ਨੌਜਵਾਨਾਂ ਨੂੰ ਪਾਰਟੀ ਦੀਆਂ ਟਿਕਟਾਂ ਦੇ ਕਿ ਵਿਧਾਇਕ ਬਣਾਇਆ ਹੈ ਜੋ ਪੰਜਾਬ ਨੂੰ ਸੂਬਾ ਨੰਬਰ ਇੱਕ ਬਣਾਉਣ ਲਈ ਮਿਹਨਤ ਕਰ ਰਹੇ ਹਨ।
ਇਹ ਵੀ ਪੜੋ : ਤਰਨਤਾਰਨ ਦੇ ਪਿੰਡ ਭੈਲ ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਇਹਨਾਂ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂ ਹਰਸਹਾਏ ਤੋ ਸੀਨੀਅਰ ਆਪ ਆਗੂ ਕਰਨ ਨਿੱਝਰ ਨੇ ਕਹੇ ਉਹਨਾਂ ਨੇ ਕਿਹਾ ਹੈ ਕਿ ਗੁਰੂ ਹਰਸਹਾਏ ਵਿੱਚ ਜੋ ਪਾਰਟੀ ਵਰਕਰ ਪਾਰਟੀ ਲਈ ਮਿਹਨਤ ਕਰੇਗਾ ਉਸ ਨੂੰ ਪਾਰਟੀ ਜ਼ਰੂਰ ਬਣਦਾ ਮਾਣ ਬਖਸ਼ੇ ਗਈ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਗੁਰੂ ਹਰਸਹਾਏ ਤੋ ਵਿਧਾਇਕ ਸਰਦਾਰ ਫੌਜਾਂ ਸਿੰਘ ਸਰਾਰੀ ਜਲਦੀ ਹੀ ਗੁਰੂ ਹਰਸਹਾਏ ਲਈ ਵੱਡੇ ਪ੍ਰੋਜੈਕਟ ਲੈ ਕਿ ਆ ਰਹੇ ਹਨ ਜਿਸ ਨਾਲ ਗੁਰੂ ਹਰਸਹਾਏ ਦਾ ਨਾਮ ਪੂਰੇ ਪੰਜਾਬ ਵਿੱਚ ਚਮਕੇਗਾ।