ਮੱਲਾਂ ਵਾਲਾ 28 ਨਵੰਬਰ (ਹਰਪਾਲ ਸਿੰਘ ਖਾਲਸਾ) – ਪਿਛਲੇ ਸਮੇਂ ਦੌਰਾਨ ਜੂਨ ਜੁਲਾਈ ਮਹੀਨੇ ਵਿੱਚ ਸਤਲੁਜ ਦਰਿਆ ਅਤੇ ਹੋਰਨਾਂ ਨਦੀਆਂ ਵਿੱਚ ਪਾਣੀ ਦਾ ਜਿਆਦਾ ਚੜਾ ਹੋਣ ਕਰਕੇ ਦਰਿਆਵਾਂ ਦੇ ਕੰਢੀ ਏਰੀਏ ਦੇ ਲੋਕਾਂ ਨੂੰ ਇਸ ਪਾਣੀ ਦੀ ਮਾਰ ਦਾ ਵੱਡੀ ਪੱਧਰ ਤੇ ਸਾਹਮਣਾ ਕਰਨਾ ਪਿਆ ਸੀ.। ਪਾਣੀ ਦੀ ਵਜਹਾ ਕਰਕੇ ਜਿੱਥੇ ਪਸ਼ੂਆਂ ਦਾ ਚਾਰਾ, ਤੂੜੀ ਆਦ ਦਾ ਨੁਕਸਾਨ ਵੀ ਹੋਇਆ, ਉਥੇ ਜਿਮੀਦਾਰ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਦਾ ਇੱਕ ਤੀਲਾ ਵੀ ਨਾ ਬਚ ਸਕਿਆ। ਇਥੋਂ ਤੱਕ ਕਿ ਕਈ ਪ੍ਰਭਾਵਿਤ ਲੋਕਾਂ ਦੇ ਖਾਣ ਵਾਲੇ ਦਾਣੇ ਤੱਕ ਵੀ ਖਰਾਬ ਹੋ ਗਏ ਸਨ। ਦਰਿਆਵਾਂ ਵਿੱਚ ਪਾਣੀ ਦਾ ਓਵਰਫਲੋ ਹੋਣ ਕਰਕੇ ਕਈ ਥਾਵਾਂ ਤੋਂ ਬੰਨ ਵੀ ਟੁੱਟ ਗਏ ਸਨ।
ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (28 ਨਵੰਬਰ 2023)
ਇਹਨਾਂ ਬੰਨਾਂ ਦੀ ਮਰੰਮਤ ਵਾਸਤੇ ਮੌਕੇ ਤੇ ਸਰਕਾਰ ਨੇ ਵੀ ਹੱਥ ਖੜੇ ਕਰ ਦਿੱਤੇ ਸਨ। ਅਜਿਹੀ ਸਥਿਤੀ ਵਿੱਚ ਮਹਾਂਪੁਰਸ਼ ਸਰਹਾਲੀ ਵਾਲੇ ਬਾਬਾ ਸੁੱਖਾ ਸਿੰਘ ਨੇ ਇਹਨਾਂ ਟੁੱਟੇ ਹੋਏ ਬੰਨਾਂ ਨੂੰ ਬੰਨਣ ਦਾ ਬੀੜਾ ਚੁੱਕਿਆ। ਇਹਨਾਂ ਬੰਨਾਂ ਦੇ ਨਾਲ ਨਾਲ ਪ੍ਰਭਾਵਿਤ ਲੋਕਾਂ ਨੂੰ ਪਾਣੀ ਅੰਦਰ, ਖਾਣ ਦਾ ਰਾਸ਼ਨ ਮੁਹਈਆ ਕਰਾਉਣਾ, ਦਵਾਈਆਂ ਮੁਹਈਆ ਕਰਾਉਣੀਆਂ, ਇਹ ਉਹਨਾਂ ਦੀ ਸੇਵਾ ਦਾ ਮੁੱਖ ਏਜੰਡਾ ਸੀ, ਤੇ ਹੁਣ ਵੀ ਜਿਹੜੇ ਲੋਕਾਂ ਦੇ ਘਰ ਰੁੜ ਚੁੱਕੇ ਹਨ, ਜਾਂ ਪਾਣੀ ਜਿਆਦਾ ਹੋਣ ਕਰਕੇ ਦੀਵਾਰਾਂ ਪਾਟ ਚੁੱਕੀਆਂ ਹਨ। ਜਿਹੜੇ ਕਿਸਾਨਾਂ ਦੀ ਜਮੀਨ ਵਿੱਚ ਰੇਤਾ ਪੈਣ ਕਰਕੇ ਜਮੀਨ ਖਰਾਬ ਹੋ ਚੁੱਕੀ ਹੈ। ਅਜੇਹੀ ਸਥਿਤੀ ਵਿੱਚ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਨੇ ਪ੍ਰਭਾਵਿਤ ਹੋਏ ਘਰਾਂ ਦੀ ਮੁਰੰਮਤ, ਜਾਂ ਬਿਲਕੁਲ ਗਰੀਬੀ ਰੇਖਾ ਵਾਲੇ ਲੋਕਾਂ ਨੂੰ ਨਵੇਂ ਮਕਾਨ ਬਣਾ ਕੇ ਦੇਣੇ ਅਤੇ ਜਿਹੜੇ ਜਿਮੀਦਾਰਾਂ ਦੀ ਜਮੀਨ ਰੇਤਾ ਪੈਣ ਕਰਕੇ ਖਰਾਬ ਹੋ ਗਈ ਸੀ।
ਉਹਨਾਂ ਦੀ ਜਮੀਨ ਕਰਾਹ ਕੇ ਵਾਹੀਯੋਗ ਕੀਤੀ ਜਾ ਰਹੀ ਹੈ। ਉਨਾਂ ਦੀਆਂ ਇਹ ਨਿਰਮੂਲ ਸੇਵਾਵਾਂ ਕਰਕੇ, ਸਥਾਨਕ ਕਸਬਾ ਮੱਲਾਂ ਵਾਲਾ ਦੀ ਸੰਗਤ, ਬਾਬਾ ਕੰਪਿਊਟਰ ਹੱਟ ਅਤੇ ਮੱਲਾਂ ਵਾਲਾ ਪੱਤਰਕਾਰ ਭਾਈਚਾਰੇ ਵੱਲੋਂ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਦਰਿਆਵਾਂ ਨੂੰ ਬੰਨ ਬੰਨਣ ਵਜੋਂ ਜਾਣੇ ਜਾਂਦੇ,ਬਾਬਾ ਸੁੱਖਾ ਸਿੰਘ ਨੇ ਕਿਹਾ ਕਿ ਇਨਸਾਨੀਅਤ ਦਾ ਦਰਦ ਸਮਝਦੇ ਹੋਏ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਜਿਹੜੇ ਸਾਡੇ ਭਰਾ ਸੁੱਕੀ ਜਗ੍ਹਾ ਤੇ ਰਹਿੰਦੇ ਹਨ। ਜਿਨਾਂ ਦੀ ਫਸਲ ਖਰਾਬ ਨਹੀਂ ਹੋਈ। ਉਹਨਾਂ ਨੂੰ ਚਾਹੀਦਾ ਹੈ ਕਿ ਜਿੰਨਾ ਵੱਧ ਤੋਂ ਵੱਧ ਹੜ੍ਹ ਪੀੜਤ ਭਰਾਵਾਂ ਦੀ ਸਹਾਇਤਾ ਵਿੱਚ ਯੋਗਦਾਨ ਪਾਇਆ ਜਾ ਸਕੇ। ਚਾਹੇ ਉਹ ਯੋਗ ਦਾਨ ਨਗਦ ਪੈਸਿਆਂ ਦੇ ਤੌਰ ਤੇ ਹੋਵੇ, ਰਾਸ਼ਨ ਦੇ ਤੌਰ ਤੇ ਹੋਵੇ, ਲੀੜਾ ਕੱਪੜੇ ਦੇ ਤੌਰ ਤੇ ਹੋਵੇ, ਜਾਂ ਉਹਨਾਂ ਦੀ ਖਰਾਬ ਹੋਈ ਜਮੀਨ ਨੂੰ ਬਣਾਉਣ ਲਈ ਟਰੈਕਟਰਾਂ ਅਤੇ ਤੇਲ ਦੀ ਸਹਾਇਤਾ ਵਜੋਂ ਹੀ ਹੋਵੇ।
ਇਹ ਵੀ ਪੜੋ : ਵਿਜੀਲੈਂਸ ਨੇ ASI ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਸ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਦੇਸ਼ ਸਿਖਾਇਆ ਹੈ.। ਇਸ ਤਹਿਤ ਸਾਨੂੰ ਚਾਹੀਦਾ ਹੈ ਕਿ ਸਾਡੇ ਪੀੜਤ ਭਰਾਵਾਂ ਨੂੰ ਉਹਨਾਂ ਦੀ ਮਦਦ ਕਰਕੇ, ਉਹਨਾਂ ਨੂੰ ਆਪਣੇ ਨਾਲ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਉਹਨਾਂ ਨੇ ਪੰਜਾਬ ਵਿੱਚ ਵਗਦਾ ਨਸ਼ੇ ਦਾ ਛੇਵੇਂ ਦਰਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ, ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸੰਪਰਦਾਵਾਂ,ਨੌਜਵਾਨ ਸਭਾਵਾਂ, ਜ਼ਿੰਦਗੀ ਦੀ ਲੀਹ ਤੋਂ ਲਹਿ ਚੁੱਕੇ ਨੌਜਵਾਨਾਂ ਨੂੰ ਪ੍ਰੇਰਤ ਕਰਕੇ, ਉਹਨਾਂ ਨੂੰ ਆਮ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨ ਲਈ ਸਹਾਇਤਾ ਕਰਨ। ਇਸ ਮੌਕੇ ਮੱਲਾਂ ਵਾਲੇ ਦੀ ਸੰਗਤ ਸਮੇਤ, ਬਾਬਾ ਕੰਪਿਊਟਰ ਹੱਟ ਦਾ ਸਮੁੱਚਾ ਸਟਾਫ ਅਤੇ ਸਮੁੱਚਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ।