ਮਮਦੋਟ 30 ਨਵੰਬਰ (ਲਛਮਣ ਸਿੰਘ ਸੰਧੂ) – ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਜੰਗੀਰ ਸਿੰਘ ਗਿੱਲ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਪ੍ਰੋਜੇਕਟ ਡਾਇਰੈਕਟਰ, ਆਤਮਾ ਸ਼੍ਰੀ ਸਾਵਣਦੀਪ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ ਸ਼੍ਰੀ ਅਸ਼ਵ ਬਜਾਜ ਬਲਾਕ ਟੈਕਨੋਲੋਜੀ ਮੈਨੇਜਰ ਮਮਦੋਟ ,ਅਤੇ ਗੁਰਮੀਤ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ, ਮਮਦੋਟ ਵਲੋ ਬੱਕਰੀ ਪਾਲਣ ਦੀ 6 ਛੇ ਰੋਜ਼ਾ ਟ੍ਰੇਨਿੰਗ ਖੇਤੀਬਾੜੀ ਵਿਭਾਗ, ਫਿਰੋਜ਼ਪੁਰ ਦੇ ਆਤਮਾ ਹਾਲ ਵਿਚ ਲਗਾਈ ਗਈ। ਇਹ ਟ੍ਰੇਨਿੰਗ ਸਕਿਲ ਇੰਡੀਆ ਆਫ ਰੂਰਲ ਯੂਥ ਸਕੀਮ ਅਧੀਨ ਪਾਮੇਤੀ ਲੁਧਿਆਣਾ ਦੇ ਸਹਿਯੋਗ ਨਾਲ ਆਤਮਾ ਸਟਾਫ ਫਿਰੋਜ਼ਪੁਰ ਵਲੋ ਲਗਾਈ ਗਈ ਹੈ।
ਇਹ ਵੀ ਪੜੋ : ਮੌਸਮ ਵਿਭਾਗ ਵਲੋਂ ਪੰਜਾਬ ਦੇ ਇੰਨਾ ਇਲਾਕਿਆਂ ਚ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ
ਇਸ ਟ੍ਰੇਨਿੰਗ ਵਿਚ 16 ਯੂਥ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ । ਇਸ ਟ੍ਰੇਨਿੰਗ ਵਿਚ ਡਾਕਟਰ ਮੁਨੀਸ਼ ਵਡੇਰਾ ਕੇ. ਵੀ. ਕੇ ਫਿਰਜ਼ੋਪੁਰ ਕਿਸਾਨਾਂ ਨੂੰ ਬੱਕਰੀ ਦੀ ਕਿਸਮਾਂ ਬਾਰੇ ਇਹਨਾਂ ਦੀ ਖੁਰਾਕ ਬਾਰੇ ਅਤੇ ਵੈਕਸਿਨੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਰਿਟਾਇਰਡ ਡਾਕਟਰ ਕੇਵਲ ਕ੍ਰਿਸ਼ਨ ਵਲੋ ਯੂਥ ਟ੍ਰੇਨੀ ਨੂੰ ਬੱਕਰੀ ਪਾਲਣ ਦੇ ਧੰਦੇ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਅਤੇ ਓਹਨਾ ਦੇ ਹੱਲ ਬਾਰੇ ਜਾਣਕਾਰੀ ਦਿੱਤੀ ਅਤੇ ਡਾਕਟਰ ਗੁਰਲੀਨ ਕੌਰ animal husbandry ਵਿਭਾਗ ਵਲੋ ਕਿਸਾਨਾਂ ਨੂੰ ਬੱਕਰੀ ਪਾਲਣ ਵਾਸਤੇ ਵਿਭਾਗ ਵਿਚ ਚਲ ਰਹੀਆਂ ਵੱਖ ਵੱਖ ਸਬਸਿਡੀ ਅਤੇ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋ ਇਲਾਵਾ ਯੂਥ ਕਿਸਾਨਾਂ ਨੂੰ ਅਗਾਹਵਧੂ ਕਿਸਾਨ ਸ਼੍ਰੀ ਬਲਵਿੰਦਰ ਸਿੰਘ ਪਿੰਡ ਤੂਤ ਅਤੇ ਸ਼੍ਰੀ ਨਵਜੋਤ ਸਿੰਘ ਪਿੰਡ ਨੂਰਪੁਰ ਸੇਠਾ ਦੇ ਬੱਕਰੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ। ਜਿਸ ਵਿਚ ਉਹਨਾਂ ਨੇ ਬੱਕਰੀ ਪਾਲਣ ਵਿਚ ਆਪਣੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਅਪੀਲ ਕੀਤੀ ਕਿ ਇਹ ਧੰਦਾ ਬਹੁਤ ਵਧੀਆ ਹੈ ਤੇ ਹਰ ਕਿਸਾਨ ਇਸ ਨੂੰ ਸਹਾਇਕ ਧੰਦੇ ਦੇ ਤੌਰ ਤੇ ਜਰੂਰ ਅਪਣਾਏ ਇਸ ਤੋਂ ਇਲਾਵਾ ਕਿਸਾਨਾਂ ਨੂੰ ਗੜਵਾਸੂ ਲੁਧਿਆਣਾ ਦੇ ਬੱਕਰੀ ਫਾਰਮ ਦਾ ਵੀ ਦੌਰਾ ਕਰਵਾਇਆ ਗਿਆ ਅਤੇ ਅੰਤ ਵਿਚ ਟ੍ਰੇਨਿੰਗ ਖ਼ਤਮ ਹੋਣ ਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਕਿਸਾਨਾਂ ਨੂੰ ਗੜਵਾਸੂ ਲੁਧਿਆਣਾ ਵਲੋਂ ਛਪੀ ਬੱਕਰੀ ਪਾਲਣ ਦੀ ਕਿਤਾਬ ਵੀ ਦਿੱਤੀ ਗਈ।