ਉਦੋਕੇ ਸਕੂਲ ਚ ਲਗਾਇਆ ਮੈਡੀਕਲ ਕੈਂਪ

ਅੰਮ੍ਰਿਤਸਰ, 3 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੱਤਿਆ ਭਾਰਤੀ ਸਕੂਲ ਉਦੋਕੇ ਕਲਾਂ ਵਿੱਚ ਰਾਇਲ ਇੰਸਟੀਟਿਊਟ ਜੈਤੋ ਸਰਜਾ ਵੱਲੋਂ ਬੱਚਿਆਂ ਦਾ ਇੱਕ ਚੈੱਕਅਪ ਕੈੰਪ ਲਗਾਇਆ ਗਿਆ। ਜਿਸ ਕੈਂਪ ਵਿੱਚ ਸਕੂਲ ਦੇ 210 ਬੱਚਿਆਂ ਦਾ ਚੈੱਕ ਕੀਤਾ ਗਿਆ ਅਤੇ ਡਾਕਟਰਾਂ ਦੀ ਟੀਮ ਨੇ ਬੱਚਿਆਂ ਨੂੰ ਖਤਰਨਾਕ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਅਤੇ ਦੰਦਾਂ ਦੀ ਜਾਚ ਕਰਕੇ ਦੰਦਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਧਿਆਨ ਦੇਣ ਲਈ ਜੋਰ ਦਿੱਤਾ।

ਇਹ ਵੀ ਪੜੋ : ਸ਼੍ਰੀ ਹਰਿਮੰਦਰ ਸਾਹਿਬ ਚ 1 ਲੱਖ ਰੁਪਏ ਦੀ ਚੋਰੀ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਇਸ ਮੌਕੇ ‘ਤੇ ਵੱਧ ਰਹੇ ਡੇਗੂ ਬਿਖਾਰ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬੱਚੇ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ,ਫਰਿੱਜਾਂ ਦੀ ਟਰੇਅ ਦਾ ਪਾਣੀ ਹਫਤੇ ਵਿਚ ਇਕ ਜਰੂਰ ਬਦਲਣ ਬੁਖਾਰ ਦੇ ਲੱਛਣ ਹੋਣ ਨਾਲ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਤੇ ਹੈਡ ਟੀਚਰ ਗੁਰਜੀਤ ਕੌਰ, ਕੁਲਦੀਪ ਕੌਰ, ਸੁਸ਼ਮਾ ਰਾਣੀ, ਜੋਤੀ ਬਾਲਾ, ਨਵਜੋਤ ਕੌਰ, ਰੋਬਨਜੀਤ ਕੌਰ, ਮਹਿਕਪ੍ਰੀਤ ਕੌਰ ਆਦਿ ਹਾਜਰ ਸਨ।

You May Also Like