ਮਮਦੋਟ 5 ਦਸੰਬਰ (ਲਛਮਣ ਸਿੰਘ ਸੰਧੂ) – ਬੇਸ਼ੱਕ ਲੋਕ ਸਭਾ ਚੋਣਾਂ ਵਿੱਚ ਅੱਜੇ ਸਮਾਂ ਬਾਕੀ ਆ ਪਰ ਵੱਖ ਵੱਖ ਸਿਆਸੀ ਪਾਰਟੀਆਂ ਨੇ ਪਿੰਡਾਂ, ਸ਼ਹਿਰਾਂ ਵਿੱਚ ਲੋਕਾਂ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਹੀ ਕਰਨ ਢਿੱਲੋਂ ਨਿੱਝਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਰੰਭੀਆਂ ਸਿਆਸੀ ਗਤੀਵਿਧੀਆਂ ਨੇ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਪੂਰੇ ਫਿਰੋਜ਼ਪੁਰ ਵਿੱਚ ਉਹਨਾਂ ਵੱਲੋਂ ਅਰੰਭ ਕੀਤੀਆਂ ਸਰਗਰਮੀਆਂ ਦੀ ਹਰ ਪਿੰਡ ਦੇ ਚੌਂਕ ਚੁਰਾਹੇ ਤੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆ ਹਨ ਕਿਉਂਕਿ ਨਿੱਝਰ ਪਰਿਵਾਰ ਦਾ ਪਿਛੋਕੜ ਰਾਜਨੀਤਕ ਹੈ ਅਤੇ ਕਿਉਂਕਿ ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਦੀ ਆਪਣੇ ਸਮੇਂ ਵਿੱਚ ਪੂਰੀ ਤੂਤਰੀ ਬੋਲਦੀ ਸੀ ਅਤੇ ਲੰਮਾ ਸਮਾਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਰਦਾਰ ਅਨੌਖ ਸਿੰਘ ਨਿੱਝਰ ਦੀ ਗੂੜ੍ਹੀ ਯਾਰੀ ਸੀ ਅਤੇ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਾ ਨਾਲ ਲੱਗਦੇ ਜ਼ਿਲਿਆਂ ਵਿੱਚ ਆਉਂਦੇ ਜਾਂਦੇ ਸੀ ਤਾ ਉਹ ਸਰਦਾਰ ਅਨੌਖ ਸਿੰਘ ਨਿੱਝਰ ਜੀ ਕੋਲ ਹੀ ਰੁਕਦੇ ਸੀ।
ਇਹ ਵੀ ਪੜੋ : ਪੰਜਾਬ ਸਰਕਾਰ ਵੱਲੋਂ 8 IAS ਤੇ 11 PCS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
ਸਰਦਾਰ ਅਨੌਖ ਸਿੰਘ ਨਿੱਝਰ ਇੱਕ ਵਾਰ ਗੁਰੂ ਹਰਸਹਾਏ ਤੋ ਵਿਧਾਨ ਸਭਾ ਦੀਆਂ ਚੋਣਾਂ ਵੀ ਲੜ ਚੁੱਕੇ ਹਨ ਪਰ ਉਹਨਾਂ ਦੀ ਮੌਤ ਮਗਰੋ ਢਿੱਲੋਂ ਪ੍ਰਵਾਰ ਰਾਜਨੀਤਕ ਤੌਰ ਤੇ ਚੁੱਪ ਹੋ ਗਿਆ ਸੀ ਅਤੇ ਪਰ ਹੁਣ ਉਹਨਾਂ ਦਾ ਪੋਤਰਾ ਕਰਨ ਢਿੱਲੋਂ ਨਿੱਝਰ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਹ ਆਮ ਆਦਮੀ ਪਾਰਟੀ ਦੀ ਤਰਫੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਤਰਫੋਂ ਚੋਣ ਲੜਣ ਦਾ ਵੀ ਆਪਣਾ ਮੰਨ ਬਣਾਈਂ ਬੈਠੇ ਹਨ ਅਤੇ ਜੇਕਰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਕਰਨ ਢਿੱਲੋਂ ਨਿੱਝਰ ਨੂੰ ਫਿਰੋਜ਼ਪੁਰ ਤੋ ਲੋਕ ਸਭਾ ਚੋਣਾਂ ਲੜਾਵੇ ਤਾ ਇਹ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਸਕਦੀ ਹੈ।
ਇਹ ਵੀ ਪੜੋ : ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਖੁਰਦ ਚ ਔਰਤ ਨੇ ਦਿਓਰ ਨਾਲ ਮਿਲ ਕੇ ਆਪਣੇ ਪਤੀ ਦੀ ਕੀਤੀ ਹੱਤਿਆ
ਕਿਉਂਕਿ ਕਿ ਫਿਰੋਜ਼ਪੁਰ ਜ਼ਿਲੇ ਵਿੱਚ ਲੋਕ ਅੱਜ ਵੀ ਸਵਰਗਵਾਸੀ ਸਰਦਾਰ ਅਨੌਖ ਸਿੰਘ ਨਿੱਝਰ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਲੋਕਾਂ ਦੇ ਕੀਤੇ ਹੋਏ ਕੰਮਾਂ ਕਰਕੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਹਨ ਬਾਕੀ ਹੁਣ ਇਹ ਵੇਖਣਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਹੈ ਕਿ ਉਹ ਫਿਰੋਜ਼ਪੁਰ ਤੋ ਇਹ ਲੋਕ ਸਭਾ ਸੀਟ ਜਿਤਣੀ ਹੈ ਜਾ ਨਹੀ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ।