ਫਿਰੋਜ਼ਪੁਰ ਚ ਤਾਇਨਾਤ ਡੀ.ਐਸ.ਪੀ ਸੁਰਿੰਦਰਪਾਲ ਬਾਂਸਲ ਭ੍ਰਿਸ਼ਟਾਚਾਰ ਦੇ ਮਾਮਲੇ ਚ ਗ੍ਰਿਫਤਾਰ

ਫਿਰੋਜ਼ਪੁਰ, 6 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫਿਰੋਜ਼ਪੁਰ ਵਿਚ ਤਾਇਨਾਤ ਡੀਐਸਪੀ ਸੁਰਿੰਦਰਪਾਲ ਬਾਂਸਲ ਨੂੰ ਅੱਜ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਡੀਐਸਪੀ ਦੀ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਵੀ ਲਈ ਗਈ ਅਤੇ ਇਹ ਤਲਾਸ਼ੀ ਐਮਸੀ ਦੀ ਹਾਜ਼ਰੀ ਵਿਚ ਕੀਤੀ ਗਈ। ਸੂਤਰਾਂ ਅਨੁਸਾਰ ਇਹ ਗ੍ਰਿਫ਼ਤਾਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਸੁਰਿੰਦਰਪਾਲ ਸਿੰਘ ਬਾਂਸਲ ਨੇ ਇਕ ਪ੍ਰਾਈਵੇਟ ਵਿਅਕਤੀ ਗੁਰਮੇਜ ਸਿੰਘ ਵਾਸੀ ਕੋਠੀ ਰਾਏ ਸਾਬ ਥਾਣਾ ਸਦਰ ਫਿਰੋਜ਼ਪੁਰ ਨੂੰ ਹਾਇਰ ਕੀਤਾ ਸੀ। ਗੁਰਮੇਜ ਸਿੰਘ ਵਿਰੁਧ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਐਫਆਈਆਰ ਨੰਬਰ 60/2022 ਅਧੀਨ 420,465,467,468,471 ਆਈਪੀਸੀ ਦਰਜ ਕੀਤੀ ਗਈ ਸੀ।

ਇਹ ਵੀ ਖਬਰ ਪੜੋ : ਜੰਡਿਆਲਾ ਗੁਰੂ ਚ ਵੱਡੀ ਵਾਰਦਾਤ, ਅਣਪਛਾਤੇ ਵਿਅਕਤੀਆਂ ਨੇ ਸਬਜ਼ੀ ਵਿਕਰੇਤਾ ਪਿਓ-ਪੁੱਤ ਨੂੰ ਮਾਰੀਆਂ ਗੋਲੀਆਂ, ਇੱਕ ਦੀ ਹੋਈ ਮੌਤ

ਸੁਰਿੰਦਰਪਾਲ ਬਾਂਸਲ ‘ਤੇ ਇਕ ਪ੍ਰਾਈਵੇਟ ਏਜੰਟ ਰਾਹੀਂ ਰਿਸ਼ਵਤ ਇਕੱਠੀ ਕਰਨ ਦਾ ਦੋਸ਼ ਹੈ। ਸੂਤਰਾਂ ਅਨੁਸਾਰ ਫਿਰੋਜ਼ਪੁਰ ਦੇ ਐਸਪੀ ਰਣਧੀਰ ਕੁਮਾਰ ਨੇ ਡੀਐਸਪੀ ਵਿਰੁਧ ਇਲਜ਼ਾਮ ਲਗਾਏ ਹਨ ਕਿ ਡੀਐਸਪੀ ਨੇ ਰਿਸ਼ਵਤ ਲਈ ਗੁਰਮੇਜ ਸਿੰਘ ਨੂੰ ਗੈਰਕਾਨੂੰਨੀ ਤੌਰ ’ਤੇ ਰੱਖਿਆ ਹੋਇਆ ਹੈ। ਡੀਐਸਪੀ ਦੇ ਉਕਸਾਉਣ ’ਤੇ ਗੁਰਮੇਜ ਨੇ ਕੇਸ ਦਰਜ ਕਰਵਾਉਣ ਬਦਲੇ ਟਾਰਜ਼ਨ ਸ਼ਰਮਾ ਤੋਂ 15 ਹਜ਼ਾਰ ਰੁਪਏ ਉਸ ਦੇ ਖਾਤੇ ਵਿਚ ਜਮ੍ਹਾਂ ਕਰਵਾ ਲਏ। ਇਸ ਸ਼ਿਕਾਇਤ ਵਿਚ ਗੁਰਮੇਜ ਅਤੇ ਟਾਰਜ਼ਨ ਦੀ ਗੱਲਬਾਤ ਦੀ ਰਿਕਾਰਡਿੰਗ ਵੀ ਕੀਤੀ ਗਈ ਹੈ।

ਇਹ ਵੀ ਖਬਰ ਪੜੋ : ਜੈਪੁਰ ਚ ਕਰਣੀ ਸੈਨਾ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਗੋਗਾਮਾੜੀ ਦਾ ਗੋਲੀ ਮਾਰ ਕੇ ਕਤਲ

ਇੰਨਾ ਹੀ ਨਹੀਂ ਗੁਰਮੇਜ ਨੇ ਇਸ ਸਾਲ ਡੀਐਸਪੀ ਬਾਂਸਲ ਦੇ ਖਾਤੇ ਵਿਚ 5 ਲੱਖ ਰੁਪਏ ਟਰਾਂਸਫਰ ਕੀਤੇ ਹਨ। ਜਿਸ ਖਾਤੇ ਵਿਚ ਪੈਸੇ ਟਰਾਂਸਫਰ ਕੀਤੇ ਗਏ ਸਨ, ਉਹ ਡੀਐਸਪੀ ਦੇ ਮੋਬਾਈਲ ਨੰਬਰ ਨਾਲ ਜੁੜਿਆ ਹੋਇਆ ਹੈ। ਡੀਐਸਪੀ ’ਤੇ ਅਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਅਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਦਾ ਦੋਸ਼ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਡੀਐਸਪੀ ਬਾਂਸਲ ਦੇ ਘਰ ਦੀ ਤਲਾਸ਼ੀ ਕੀਤੀ ਗਈ, ਉਸ ਸਮੇਂ ਡੀਐਸਪੀ ਵੀ ਪੁਲਿਸ ਦੇ ਨਾਲ ਸਨ। ਉਨ੍ਹਾਂ ਨਾਲ 25 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਪੰਜ-ਸੱਤ ਗੱਡੀਆਂ ਪੁਲਿਸ ਦੀਆਂ ਮੌਕੇ ’ਤੇ ਪਹੁੰਚੀਆਂ।

You May Also Like