ਚੰਡ੍ਹੀਗੜ੍ਹ, 10 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। 4 ਆਈਏਐੱਸ ਤੇ 44 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਇਹ ਵੀ ਖਬਰ ਪੜੋ : ਤਰਨਤਰਨ ਪੁਲਸ ਨੇ 5 ਕਿੱਲੋ ਹੈਰੋਇਨ ਸਣੇ ਇਕ ਤਸਕਰ ਨੂੰ ਕੀਤਾ ਗ੍ਰਿਫਤਾਰ
ਇਸ ਵਿਚ 2021 ਬੈਚ ਦੇ ਆਈਏਐੱਸ ਅਧਿਕਾਰੀ ਨਿਤੀਸ਼ ਕੁਮਾਰ ਜੈਨ ਨੂੰ ਸਰੂਦਲਗੜ੍ਹ ਵਿਚ ਐੱਸਡੀਐੱਮ, ਸਿਮਰਨਜੀਤ ਸਿੰਘ ਨੂੰ ਤਰਨਤਾਰਨ ‘ਚ ਐੱਸਡੀਐੱਮ, ਮਹਿਲਾ ਆਈਏਐੱਸ ਅਪਰਣਾ ਨੂੰ ਮਾਲੇਰਕੋਟਲਾ ਐੱਸਡੀਐੱਮ ਤੇ ਅਕਸ਼ਿਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਚ ਐੱਸਡੀਐੱਮ ਵਿਚ ਪੋਸਟਿੰਗ ਦਿੱਤੀ ਗਈ ਹੈ। ਦੂਜੇ ਪਾਸੇ 44 ਪੀਸੀਐੱਸ ਅਧਿਕਾਰੀਆਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਤੌਰ ਏਡੀਸੀਤੇ ਐੱਸਡੀਐੱਮ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ।