ਮਾਨਸਾ, 10 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮਾਨਸਾ ਜ਼ਿਲ੍ਹੇ ਦੇ ਪਿੰਡ ਦੁੱਲੋਵਾਲ ’ਚ ਫੁੱਲਾਂ ਵਾਲੀ ਕਾਰ ਅਤੇ ਥਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਫੁੱਲਾਂ ਵਾਲੀ ਕਾਰ ਵਿਚ ਸਵਾਰ ਲਾੜਾ-ਲਾੜੀ ਸਮੇਤ ਪੰਜ ਲੋਕ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਖਬਰ ਪੜੋ : ਪੰਜਾਬ ਸਰਕਾਰ ਵੱਲੋਂ 4 ਆਈ.ਏ.ਐੱਸ ਅਤੇ 44 ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
ਜਾਣਕਾਰੀ ਅਨੁਸਾਰ ਪਿੰਡ ਫੱਤਾ ਮਾਲੋਕਾ ਤੋਂ ਵਿਆਹ ਵਾਲਾ ਲਾੜਾ ਅਤੇ ਲਾੜੀ ਅੱਜ ਰਿਸ਼ੈਪਸਨ ਪਾਰਟੀ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ ਪਰ ਦੁੱਲੋਵਾਲ ਦੇ ਨਜ਼ਦੀਕ ਮਾਨਸਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਥਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਦੋਵਾਂ ਗੱਡੀਆਂ ਦੇ ਪਰਖੱਚੇ ਉਡ ਗਏ। ਰਾਹਤ ਦੀ ਗੱਲ ਹੈ ਕਿ ਹਾਦਸੇ ਵਿਚ ਕਿਸੇ ਦਾ ਵੀ ਜਾਨੀ ਨਹੀਂ ਹੋਇਆ ਹੈ।