ਬਿਕਰਮ ਮਜੀਠੀਆ ਨੂੰ NDPS ਮਾਮਲੇ ’ਚ 18 ਦਸੰਬਰ ਨੂੰ ਪਟਿਆਲਾ ਵਿਖੇ ਪੇਸ਼ ਹੋਣ ਦੇ ਹੁਕਮ

ਚੰਡ੍ਹੀਗੜ੍ਹ, 11 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਐੱਨ.ਡੀ.ਪੀ.ਐੱਸ. ਮਾਮਲੇ ’ਚ ਪੁਲਿਸ ਨੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਹਨ। ਸਿੱਟ ਵਲੋਂ ਉਨ੍ਹਾਂ ਨੂੰ 18 ਦਸੰਬਰ ਨੂੰ ਸਵੇਰੇ 11 ਵਜੇ ਪਟਿਆਲਾ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਖਬਰ ਪੜੋ : ਪੰਜਾਬ ‘ਚ ਉਦਯੋਗਾਂ ਦੇ ਵਿਸਥਾਰ ਲਈ ਸਨਅਤਕਾਰਾਂ ਦੀ ਮਦਦ ਕਰੇਗੀ ਸਰਕਾਰ : ਭੁੱਲਰ

ਇਸ ’ਤੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਇਕ ਵੀਡੀਉ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਜਿਹੜੇ ਇਹ ‘ਲਵ ਲੈਟਰ’ ਦੀ ਉਡੀਕ ਸੀ ਉਹ ਆ ਗਿਆ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ‘ਲਵ ਲੈਟਰ’ ਪੰਜਾਬ ਪੁਲਿਸ ਵੱਲੋਂ ਮਿਲਿਆ ਹੈ। ਜੇਕਰ ਇਹ ਚਿੱਠੀ ਮੁੱਖ ਮੰਤਰੀ ਵਲੋਂ ਮਿਲਦੀ ਤਾਂ ਖ਼ੁਸ਼ੀ ਹੁੰਦੀ। ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਦੋ-ਦੋ ਹੱਥ ਕਰਨ ਦਾ ਮੌਕਾ ਮਿਲਦਾ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਅਪਣੀ ਵੀਡੀਉ ਰਾਹੀਂ ਦਸਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ ‘ਚ ਉਨ੍ਹਾਂ ਦੀ ਪਤਨੀ ‘ਤੇ ਦਰਜ ਕੇਸ ‘ਤੇ ਸਟੇਅ ਦੇ ਦਿਤੀ ਹੈ।

You May Also Like