ਮੋਗਾ ‘ਚ ਏ.ਐੱਸ.ਆਈ ਦੀ ਹਾਰਟ ਅਟੈਕ ਨਾਲ ਮੌਤ

ਮੋਗਾ, 11 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੋਗਾ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮ ਏਐੱਸਆਈ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਪਤਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਇਬ ਸਿੰਘ ਇੰਚਾਰਜ ਚੌਕੀ ਦੀਨਾ ਸਾਹਿਬ ਵਿਖੇ ਤਾਇਨਾਤ ਸੀ ਜਿਸ ਦੀ ਐਤਵਾਰ ਦੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ।

ਇਹ ਵੀ ਖਬਰ ਪੜੋ : ਬਿਕਰਮ ਮਜੀਠੀਆ ਨੂੰ NDPS ਮਾਮਲੇ ’ਚ 18 ਦਸੰਬਰ ਨੂੰ ਪਟਿਆਲਾ ਵਿਖੇ ਪੇਸ਼ ਹੋਣ ਦੇ ਹੁਕਮ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬੁਲਾਰੇ ਅੰਮ੍ਰਿਤਪਾਲ ਸਿੰਘ ਦੀਨਾ ਸਾਹਿਬ ਨੇ ਦੱਸਿਆ ਕਿ ਏਐੱਸਆਈ ਨਾਇਬ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਦਿਲ ਦੀ ਧੜਕਨ ਰੁਕਣ ਕਾਰਨ ਮੌਤ ਹੋ ਗਈ। ਏਐੱਸਆਈ ਨਾਇਬ ਸਿੰਘ ਦਾ ਸਸਕਾਰ ਤਕਰੀਬਨ ਬਾਅਦ ਦਪਿਹਰ 2: 30 ਵਜੇ ਉਨ੍ਹਾਂ ਦੇ ਪਿੰਡ ਸਮਾਲਸਰ ਵਿਖੇ ਕੀਤਾ ਜਾਵੇਗਾ।

You May Also Like