ਜ਼ੀਰਕਪੁਰ ਚ ਪੁਲਿਸ ਨੇ ਗੈਂਗਸਟਰ ਜੱਸਾ ਹੈਬੋਵਾਲੀਆ ਦਾ ਕੀਤਾ ਐਨਕਾਊਂਟਰ

ਜ਼ੀਰਕਪੁਰ, 13 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜ਼ੀਰਕਪੁਰ ਵਿਚ ਬੁੱਧਵਾਰ ਸਵੇਰੇ ਪੰਜਾਬ ਪੁਲਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਦਾ ਐਨਕਾਊਂਟਰ ਕਰ ਦਿੱਤਾ। ਪੁਲਸ ਦੀ ਇਕ ਕਾਰਵਾਈ ਵਿਚ ਜੱਸਾ ਹੈਬੋਵਾਲੀਆ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਦਰਅਸਲ ਪੁਲਸ ਗੈਂਗਸਟਰ ਹੈਬੋਵਾਲੀਆ ਨੂੰ ਇਰਾਦਾ ਕਤਲ ਦੇ ਇਕ ਕੇਸ ਵਿਚ ਪਿਸਤੌਲ ਬਰਾਮਦ ਕਰਵਾਉਣ ਲਈ ਲੈ ਕੇ ਆਈ ਸੀ।

ਇਹ ਵੀ ਖਬਰ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (13 ਦਸੰਬਰ 2023)

ਇਸ ਦੌਰਾਨ ਉਸ ਨੇ ਪੁਲਸ ਕਸਟੱਡੀ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਸ ਨੂੰ ਚਿਤਾਵਨੀ ਦਿੰਦਿਆਂ ਆਤਮ ਸਮਰਪਣ ਕਰਨ ਲਈ ਆਖਿਆ ਪਰ ਪੁਲਸ ਨਾਲ ਮੁਕਾਬਲੇ ਵਿਚ ਗੈਂਗਸਟਰ ਜੱਸਾ ਹੈਬੋਲਵਾਲ ਜ਼ਖ਼ਮੀ ਹੋ ਗਿਆ ਜਦੋਂ ਕਿ ਇਕ ਪੁਲਸ ਮੁਲਾਜ਼ਮ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਮੁਕਾਬਲਾ ਪੀਰ ਮੁਛੱਲਾ ਇਲਾਕੇ ਵਿਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ਨੇ ਫਰਵਰੀ 2021 ਤੋਂ ਹੁਣ ਤੱਕ 6 ਕਤਲ ਕੀਤੇ ਹਨ। ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਬੋਵਾਲੀਆ ਰਿੰਦਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ।

You May Also Like