ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਵਾਤਾਵਰਣ ਸਾਂਭ ਸੰਭਾਲ ਲਈ ਲਾਇਆ ਬੂਟਿਆਂ ਦਾ ਲੰਗਰ

ਅੰਮ੍ਰਿਤਸਰ, 25 ਅਗਸਤ (ਰਾਜੇਸ਼ ਡੈਨੀ) – ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਵਿਗੜਦੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰ ਸਾਲ ਦੀ ਤਰਾਂ ਮਾਨਸੂਨ ਮੌਸਮ ਸਮੇਂ ਰੋਟੇਰਿਅਨ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਅਤੇ ਪਾਸਟ ਪ੍ਰੇਜੀਡੈਂਟ ਅਸ਼ਵਨੀ ਅਵਸਥੀ ਦੇ ਉੱਦਮ ਸਦਕਾਂ ਜੰਗਲਾਤ ਵਿਭਾਗ ਦੀ ਜਗਦੇਵ ਕਲਾਂ ਨਰਸਰੀ ਤੋਂ ਪ੍ਰਾਪਤ ਬੂਟਿਆਂ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਹਾਸਿਕ ਗੁਰੂਦਵਾਰਾ ਰੇਰੂ ਸਾਹਿਬ ਲੁਹਾਰਕਾਂ ਕਲਾਂ ਵਿਖੇ ਗੁਰਿੰਦਰ ਸਿੰਘ ਮਲੂਨੰਗਲ ਅਤੇ ਉਹਨਾਂ ਦੇ ਸਾਥੀਆਂ ਵਲੋਂ ਵੱਖ ਵੱਖ ਕਿਸਮਾਂ ਦੇ 500 ਪੌਦਿਆਂ ਦਾ ਲੰਗਰ ਲਾਇਆ ਅਤੇ ਪੌਦੇ ਲੈਣ ਵਾਲਿਆਂ ਕੋਲੋਂ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਦਾ ਪ੍ਰਣ ਲਿਆ | ਇਸ ਮੌਕੇ ਪ੍ਰਧਾਨ ਅਮਨ ਸ਼ਰਮਾ, ਆਈ. ਪੀ. ਪੀ. ਅਸ਼ਵਨੀ ਅਵਸਥੀ, ਜੋਨਲ ਚੇਅਰਮੈਨ ਜਤਿੰਦਰ ਸਿੰਘ, ਚਾਰਟਰ ਪ੍ਰਧਾਨ ਐਚ. ਐਸ. ਜੋਗੀ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਮਨਮੋਹਨ ਸਿੰਘ, ਨੇ ਦੱਸਿਆ ਕਿ ਅਜੋਕੇ ਸਮੇਂ ਵਾਤਾਵਰਣ ਸੰਭਾਲ, ਹੜਾਂ ਅਤੇ ਪ੍ਰਦੂਸ਼ਨ ਰੋਕਣ ਆਦਿ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਇਹਨਾਂ ਦੀ ਸੰਭਾਲ ਦੀ ਬਹੁਤ ਲੋੜ ਹੈ ਉਨ੍ਹਾਂ ਕਿਹਾ ਕਿ ਚਾਹੇ ਦੁਨੀਆਂ ਚੰਦਰਮਾ ਤੇ ਪਹੁੰਚ ਗਈ ਹੈ ਪਰੰਤੂ ਇਸ ਧਰਤੀ ਨੂੰ ਅਤੇ ਵਾਤਾਵਰਣ ਨੂੰ ਬਚਾਉਣਾ ਮਨੁੱਖ ਦੀ ਮੁੱਢਲੀ ਲੋੜ ਹੈ ਆਓ ਰਲ ਮਿਲ ਕੇ ਇਸ ਧਰਤੀ ਨੂੰ ਜੀਵਨ ਯੋਗ ਬਣਾਈਏ|ਗੁਰਿੰਦਰ ਸਿੰਘ ਮਲੂੰਨੰਗਲ ਅਤੇ ਹੋਰਾਂ ਨੇ ਕਿਹਾ ਕਿ ਰੋਟਰੀ ਕਲੱਬ ਆਸਥਾ ਦੇ ਇਹਨਾਂ ਸਮਾਜ ਭਲਾਈ ਅਤੇ ਵਾਤਾਵਰਣ ਸੰਭਾਲ ਕਾਰਜਾਂ ਦੀ ਸਲਾਘਾ ਕਰਦੇ ਹਾਂ ਅਤੇ ਭਵਿੱਖ ਵਿੱਚ ਅਸੀਂ ਇਸ ਨਾਲ ਭਰਪੂਰ ਸਹਿਯੋਗ ਕਰਦੇ ਰਹਾਂਗੇ | ਇਸ ਮੌਕੇ ਕਿਸਾਨ ਆਗੂ ਹੋਸ਼ਿਆਰ ਸਿੰਘ,ਰੋਟੇਰਿਅਨ ਅਸ਼ੋਕ ਸ਼ਰਮਾ,ਹਰਦੇਸ਼ ਸ਼ਰਮਾ, ਕੇ. ਐਸ. ਚੱਠਾ, ਅੰਦੇਸ਼ ਭੱਲਾ,ਡਾ ਗਗਨਦੀਪ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਮੋਦ ਕਪੂਰ, ਸਰਬਜੀਤ ਸਿੰਘ, ਮਨਿੰਦਰ ਸਿਮਰਨ, ਬਲਦੇਵ ਮੰਨਣ, ਵਿਨੋਦ ਕਪੂਰ, ਡਾ ਰਣਬੀਰ ਬੇਰੀ, ਕੰਵਲਜੀਤ ਸਿੰਘ, ਰਾਜ ਕੁਮਾਰ ਬੱਲ ਕਲਾਂ , ਰਾਕੇਸ਼ ਗੁਲਾਟੀ ਆਦਿ ਹਾਜ਼ਰ ਸਨ |

You May Also Like