ਪੁਲਿਸ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀ ਅਸਲੇ ਸਮੇਤ ਕੀਤੇ ਕਾਬੂ

ਮੱਲਾਂਵਾਲਾ 13 ਦਸੰਬਰ (ਹਰਪਾਲ ਸਿੰਘ ਖਾਲਸਾ) – ਮੱਲਾਂਵਾਲਾ ਇਲਾਕੇ ਚ ਦੋ ਮੋਟਰਸਾਈਕਲਾਂ ਤੇ ਕੁਝ ਨੌਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ ਕਿ ਪੁਲਿਸ ਥਾਣਾ ਮੱਲਾਂਵਾਲਾ ਨੇ ਗਸਤ ਦੌਰਾਨ ਮੁਕਬਰ ਦੀ ਇਤਲਾਹ ਤੇ ਮੱਲਾਂਵਾਲਾ ਅਨਾਜ ਮੰਡੀ ਵਿੱਚੋਂ ਦੋ ਨੌਜਵਾਨਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ ਦੋ ਪਿਸਟਲ ਦੇਸੀ 32 ਤੇ 315 ਬੋਰ, ਪੰਜ ਜਿੰਦਾ ਕਾਰਤੂਸ ਤੇ ਦੋ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਥਾਣਾ ਮੱਲਾਂਵਾਲਾ ਦੇ ਮੁੱਖੀ ਬਲਜਿੰਦਰ ਸਿੰਘ ਨੇ ਦਸਿਆ ਕਿ ਸੀਨੀਅਰ ਪੁਲਿਸ ਕਪਤਾਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਇਲਾਕੇ ਚ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸ਼ੱਕੀ ਪੁਰਸ਼ਾਂ ਦੇ ਸੰਬਧ ਵਿੱਚ ਚੈਕਿੰਗ ਬਾਹੱਦ ਰਕਬਾ ਬਿਜਲੀ ਘਰ ਮੱਲਾਂਵਾਲਾ ਪਾਸ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਗੈਂਗ ਬਣਾ ਕੇ ਲੁੱਟਾ ਖੋਹਾਂ ਕਰਨ ਦੇ ਆਦੀ ਹਨ, ਜੋ ਹੁਣ ਵੀ ਦਾਣਾ ਮੰਡੀ ਮੱਲਾਂਵਾਲਾ ਵਿੱਚ 02 ਮੋਟਰਸਾਇਕਲਾਂ ਪਰ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਖੜੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ।

ਇਹ ਵੀ ਖਬਰ ਪੜੋ : ਲੁਧਿਆਣਾ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ, ਵਿੱਕੀ ਨਾਂਮ ਦੇ ਗੈਂਗਸਟਰ ਦੀ ਹੋਈ ਮੌਤ

ਪੁਲਿਸ ਪਾਰਟੀ ਦੁਆਰਾ ਦੋਸ਼ੀਆਨ ਤੇ ਰੇਡ ਕਰਕੇ ਦੋਸ਼ੀ ਗੋਬਿੰਦਾ ਪੁੱਤਰ ਸੋਹਣ ਲਾਲ ਵਾਸੀ ਵਾਰਡ ਨੰਬਰ 13 ਮੱਲਾਂ ਵਾਲਾ ਤੇ ਪ੍ਰਿੰਸ ਪੁੱਤਰ ਮੁੱਕਦਰ ਵਾਸੀ ਟੈਕੀ ਵਾਲਾ ਮੁਹੱਲਾਂ ਮੱਲਾਂ ਵਾਲਾ ਨੂੰ ਕਾਬੂ ਕੀਤਾ ਗਿਆ ਤੇ ਮੋਕਾ ਤੇ 1 ਪਿਸਟਲ 32 ਬੋਰ ਦੇਸੀ ਸਮੇਤ 3 ਰੋਂਦ , 01 ਪਿਸਟਲ ਦੇਸੀ 315 ਬੋਰ ਸਮੇਤ 2 ਰੋਂਦ ਅਤੇ 2 ਮੋਟਰਸਾਇਕਲ ਬਰਾਮਦ ਹੋਏ । ਜਦ ਕਿ ਉਨ੍ਹਾਂ ਦੇ ਸਾਥੀ ਦੋਸ਼ੀ ਮਾਈਕਲ,ਲਾਡੀ ਵਾਸੀਅਨ ਵਾਰਡ ਨੰਬਰ 10 ਮੱਲਾਂਵਾਲਾ,ਹੈਪੀ ਪੁੱਤਰ ਜੀਤਾ ਵਾਸੀ ਧਰਮਪੁਰਾ ਮੁੱਹਲਾ ਮੱਲਾਂ ਵਾਲਾ ਭੱਜਣਾ ਚ ਸਫਲ ਹੋ ਗਏ ਥਾਣਾ ਮੁੱਖੀ ਬਲਜਿੰਦਰ ਸਿੰਘ ਨੇ ਦਸਿਆ ਕਿ ਗੋਬਿੰਦਾ ਪੁੱਤਰ ਸੋਹਣ ਲਾਲ ਵਾਸੀ ਵਾਰਡ ਨੰਬਰ 13 ਮੱਲਾਂਵਾਲਾ,ਪ੍ਰਿੰਸ ਪੁੱਤਰ ਮੁੱਕਦਰ ਵਾਸੀ ਟੈਕੀ ਵਾਲਾ ਮੁਹੱਲਾਂ ਮੱਲਾਂਵਾਲਾ, ਮਾਈਕਲ,ਲਾਡੀ ਵਾਸੀਅਨ ਵਾਰਡ ਨੰਬਰ 10 ਮੱਲਾਂਵਾਲਾ, ਹੈਪੀ ਪੁੱਤਰ ਜੀਤਾ ਵਾਸੀ ਧਰਮਪੁਰਾ ਮੁੱਹਲਾ ਮੱਲਾਂਵਾਲਾ ਵਿਰੁੱਧ ਅਧੀਨ ਧਾਰਾ 399/402 ਆਈ.ਪੀ.ਸੀ ਤਹਿਤ ਮੁਕਦਮਾ ਦਰਜ ਕਰਕੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਹੈ।

You May Also Like