ਪੁਲਿਸ ਦੀ ਵਰਦੀ ਪਾ ਕੇ ਪੰਜਾਬ ਭਰ ਚ ਨਸ਼ੇ ਦੀ ਸਪਲਾਈ ਕਰਨ ਵਾਲੇ 3 ਤਸਕਰ ਕਾਬੂ

ਲੁਧਿਆਣਾ, 13 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਲੁਧਿਆਣਾ ਦਿਹਾਤੀ ਪੁਲਿਸ ਨੇ ਪੁਲਿਸ ਦੀ ਵਰਦੀ ਪਹਿਨ ਕੇ ਪੰਜਾਬ ਭਰ ਵਿਚ ਨਸ਼ੇ ਦੀ ਸਪਲਾਈ ਕਰਨ ਵਾਲੇ 3 ਤਸਕਰ ਕਾਬੂ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਤੋਂ 54 ਕੁਇੰਟਲ ਚੂਰਾ ਪੋਸਤ, 4 ਪੁਲਿਸ ਦੀ ਵਰਦੀ, 2 ਗੈਰ-ਕਾਨੂੰਨੀ ਦੇਸੀ ਪਿਸਤੌਲ ਤੇ ਕਾਰਤੂਸ, 14 ਨੰਬਰ ਪਲੇਟ ਤੇ ਸਵਾ ਕਰੋੜ ਦੀ ਡਰੱਗ ਮਨੀ ਬਰਾਮਦ ਕਰਕੇ ਥਾਣਾ ਸਿੱਧਵਾਂ ਬੇਟ ਵਿਚ ਮਾਮਲਾ ਦਰਜ ਕਰ ਲਿਆ ਹੈ।ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੀ ਵਾਸੀ ਪਿੰਡ ਢੁੱਡੀਕੇ ਮੋਗਾ, ਹਰਜਿੰਦਰ ਸਿੰਘ ਉਰਫ ਰਿੰਦੀ ਪਿੰਡ ਰਾਏਪੁਰ ਆਰੀਆ ਜਲੰਧਰ ਹਾਲ ਵਾਸੀ ਮੁੱਲਾਂਪੁਰ ਤੇ ਕਮਲਪ੍ਰੀਤ ਵਾਸੀ ਰੂਪਾ ਪੱਤੀ ਰੋਡੇ ਬਾਘਾਪੁਰਾਣਾ ਮੋਗਾ ਵਜੋਂ ਹੋਈ ਹੈ।

ਇਹ ਵੀ ਖਬਰ ਪੜੋ : ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗੈਰ ਕਾਨੂੰਨੀ ਤਰੀਕੇ ਨਾਲ ਕੱਪੜਾ ਰੰਗਣ ਵਾਲੀ ਫੈਕਟਰੀ ਕੀਤੀ ਸੀਲ੍ਹ

ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਵੱਡੇ ਪੱਧਰ ‘ਤੇ ਨਸ਼ੇ ਦੀ ਸਪਲਾਈ ਕਰਦੇ ਹਨ ਜੋ ਕਿ ਬਾਹਰੀ ਸੂਬਿਆਂ ਤੋਂ ਚੂਰਾ ਪੋਸਤ ਲਿਆ ਕੇ ਪੰਜਾਬ ਭਰ ਵਿਚ ਸਪਲਾਈ ਕਰਦੇ ਹਨ। ਇਸ ਸਮੇਂ ਵੀ ਮੁਲਜ਼ਮ ਚੂਰਾ ਪੋਸਤ ਵੱਡੀ ਮਾਤਰਾ ਵਿਚ ਲੈ ਕੇ ਆਏ ਹਨ ਜੋ ਕਿ ਮੁਲਜ਼ਮਾਂ ਨੇ ਜਗਰਾਓਂ ਤੇ ਆਸ-ਪਾਸ ਦੇ ਏਰੀਏ ਤੋਂ ਸਪਲਾਈ ਕਰਨਾ ਹੈ। ਮੁਲਜ਼ਮਾਂ ਨੇ ਪੂਰਾ ਮਾਲ ਇਕ ਟਰੱਕ ਵਿਚ ਲੋਡ ਕਰਕੇ ਰੱਖਿਆ ਹੈ। ਜੋ ਕਿ ਜਗਰਾਓਂ ਏਰੀਆ ਵਿਚ ਉਤਾਰਨ ਹੈ। ਜਿਸ ਕਾਰਨ ਪੁਲਿਸ ਨੇ ਪਿੰਡ ਭਰੋਵਾਲ ਤੋਂ ਪਿੰਡ ਗੌਰਸੀਆ ਮੱਖਣ ਨੂੰ ਜਾਣ ਵਾਲੀ ਲਿੰਕ ਰੋਡ ‘ਤੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਫੜ ਲਿਆ।

ਪੁਲਿਸ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿਚ 20-20 ਕਿਲੋ ਦੀਆਂ 270 ਬੋਰੀਆਂ ਬਰਾਮਦ ਹੋ ਗਈਆਂ ਜਿਸ ਦਾ ਕੁੱਲ ਭਾਰ 54 ਕੁਇੰਟਲ ਬਣ ਗਿਆ। ਪੁਲਿਸ ਨੇ ਜਦੋਂ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਤਾਂ ਮੁਲਜ਼ਮ ਹਰਜਿੰਦਰ ਸਿੰਘ ਦੇ ਘਰ ਤੋਂ ਸਵਾ ਕਰੋੜ ਡਰੱਗ ਮਨੀ ਪੁਲਿਸ ਦੀ ਵਰਦੀਆਂ, ਜਾਅਲੀ ਨੰਬਰ ਪਲੇਟਾਂ, ਅਸਲਾ ਆਦਿ ਬਰਾਮਦ ਹੋ ਗਿਆ ਹੈ ਜਿਸ ਨੂੰ ਲੈ ਕੇ ਪੁਲਿਸ ਮੁਲਜ਼ਮਾਂ ਤੋਂ ਪੁੱਛਗਿਛ ਕਰੇਗੀ। ਮੁਲਜ਼ਮਾਂ ਨੇ ਆਪਣੀ ਸੁਰੱਖਿਆ ਲਈ ਮੱਧਪ੍ਰਦੇਸ਼ ਤੋਂ ਹੀ ਅਸਲਾ ਖਰੀਦਿਆ ਸੀ। ਮੁਲਜ਼ਮਾਂ ਨੇ ਹੁਣ ਤੱਕ ਕਰੋੜਾਂ ਰੁਪਏ ਦਾ ਨਸ਼ਾ ਵੇਚ ਦਿੱਤਾ ਸੀ ਪਰ ਪੁਲਿਸ ਦੇ ਹੱਥ ਸਿਰਫ ਡਰੱਗ ਮਨੀ ਸਵਾ ਕਰੋੜ ਹੀ ਲੱਗੀ। ਹੁਣ ਪੁਲਿਸ ਉਨ੍ਹਾਂ ਤਸਕਰਾਂ ਬਾਰੇ ਪਤਾ ਲਗਾਉਣ ਵਿਚ ਲੱਗੀ ਹੈ ਜਿਨ੍ਹਾਂ ਨੂੰ ਮੁਲਜ਼ਮਾਂ ਨੇ ਨਸ਼ਾ ਸਪਲਾਈ ਕੀਤਾ ਸੀ। ਮੁਲਜ਼ਮ ਹਰਜਿੰਦਰ ਸਿੰਘ ‘ਤੇ ਪਹਿਲਾਂ ਤੋਂ ਹੀ 4 ਮਾਮਲੇ ਦਰਜ ਹਨ। ਮੁਲਜ਼ਮ ‘ਤੇ ਦਿੱਲੀ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਮਾਮਲੇ ਦਰਜ ਹਨ। ਮੁਲਜ਼ਮ ਦਿੱਲੀ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਇਆਸੀ ਪਰ ਵਾਪਸ ਜੇਲ੍ਹ ਜਾਣ ਦੀ ਜਗ੍ਹਾ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ।

You May Also Like