ਮੱਲਾਂ ਵਾਲਾ, 15 ਦਸੰਬਰ (ਹਰਪਾਲ ਸਿੰਘ ਖਾਲਸਾ) – ਜੋਨ ਮੱਲਾਂ ਵਾਲਾ ਦੇ ਪ੍ਰਧਾਨ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ ਅਤੇ ਜੋਨ ਦੇ ਪ੍ਰੈਸ ਸਕੱਤਰ ਹਰਦੀਪ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋਨ ਮੱਲਾਂ ਵਾਲਾ ਦੇ 23 ਪਿੰਡਾਂ ਵਿਚ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੇ ਵੱਡੇ ਇਕੱਠ ਕਰਕੇ 6 ਜਨਵਰੀ ਨੂੰ ਬਰਨਾਲੇ ਕਿਸਾਨ ਮਹਾਂ ਰੈਲੀ ਦੀਆਂ ਤਿਆਰੀਆਂ ਕਰਵਾਈਆਂ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਸਿਰਫ਼ ਤੇ ਸਿਰਫ਼ ਅਪਣੇ ਚਹੇਤਿਆਂ ਕਾਰਪੋਰੇਟਾ ਨੂੰ ਹੀ ਹਰ ਸਹੂਲਤ ਮੁਹਇਆ ਕਰਵਾਉਣ ਵਿੱਚ ਲੱਗੀ ਹੋਈ ਹੈ ਕਾਰਪੋਰੇਟਾ ਦੇ ਅਰਬਾਂ ਖਰਬਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਰਹੀ ਹੈ।
ਇਹ ਵੀ ਖਬਰ ਪੜੋ : ਪਟਿਆਲਾ: ਧੁੰਦ ਕਾਰਨ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ, ਕਈ ਲੋਕ ਜ਼ਖਮੀ
ਕਿਸਾਨਾਂ ਮਜ਼ਦੂਰਾਂ ਤੇ ਸਿਰਫ਼ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਖ਼ਤਮ ਕਰਨਾ ਕਿਨਾਂ ਕੂ ਆਉਖਾ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਵਾਧਾ ਖਿਲਾਫੀ ਕਰ ਰਹੀ ਹੈ ਜਿਵੇਂ ਕਿ ਪਿਛਲੇ ਅੰਦੋਲਨ ਦੁਰਾਣ ਕਿਸਾਨਾਂ ਦੀਆਂ ਜੈਜ਼ ਮੰਗਾਂ ਤੇ ਸਹਿਮਤੀ ਬਣਾ ਕੇ ਵੀ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਜਿਵੇਂ ਕਿ ਸੁਵਾਮੀ ਨਾਥਨ ਰਿਪੋਰਟ ਲਾਗੂ ਕਰਨਾ 23 ਫਸਲਾਂ ਨੂੰ ਚੁੱਕਣ ਵਾਲਾ ਗਰੰਟੀ ਕਨੂੰਨ ਬਣਾਉਣਾ ਪੂਰੇ ਭਾਰਤ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਪਾਏ ਪਰਚੇ ਰੱਦ ਕਰਨਾ ਬਿਜਲੀ ਸ਼ੋਧ ਬਿਲ ਰੱਦ ਕਰਨਾ ਪੰਜਾਬ ਵਿੱਚ ਚਿਪ ਵਾਲੇ ਮੀਟਰ ਲਾਉਣੇ ਬੰਦ ਕਰਨਾ ਆਦਿ ਮੰਗਾਂ ਨੂੰ ਮਨਵਾਉਣ ਲਈ ਉਤਰ ਭਾਰਤ ਦੀਆਂ 18 ਜਥੇਬੰਦੀਆਂ ਫਿਰ ਦਿੱਲੀ ਅੰਦੋਲਨ ਅਰੱਬਣ ਦੀ ਤਿਆਰੀ ਕਰ ਰਹੀਆਂ ਹਨ।
ਜਿਸ ਲਈ 6 ਜਨਵਰੀ ਨੂੰ ਬਰਨਾਲੇ ਵਿੱਚ ਕਿਸਾਨ ਮਜ਼ਦੂਰ ਏਡਾ ਵੱਡਾ ਇਕੱਠ ਕਰਨ ਗੇ ਕਿ ਪੰਜਾਬ ਸਰਕਾਰ ਦੇ ਪੈਰਾਂ ਹੇਠ ਅੱਗ ਬਾਲ ਦੇਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਜਥੇਬੰਦੀਆਂ ਨੂੰ ਧਰਨਿਆਂ ਲਈ ਬੰਦੇ ਨਹੀਂ ਲੱਭਿਆ ਕਰਨੇ ਪੰਜਾਬ ਸਰਕਾਰ ਨੂੰ ਦੱਸ ਦਿਆਂ ਗੇ ਕਿ ਤੁਸੀਂ ਵੀ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਵਾਸੀਆਂ ਦੀ ਸਾਰ ਨਹੀਂ ਲਈ ਅੱਗੇ ਨਾਲੋਂ 10 ਗੁਣਾਂ ਭ੍ਰਿਸ਼ਟਾਚਾਰ ਵੱਧ ਗਿਆ ਹੜਾਂ ਕਾਰਨ ਮਾਰੇ ਕਿਸਾਨਾਂ ਮਜ਼ਦੂਰਾਂ ਦੀ ਸਾਰ ਨਹੀਂ ਲਈ ਪੰਜਾਬ ਸਰਕਾਰ ਨੇ ਅਪਣੇ ਕੋਲੋਂ ਖ਼ਰਾਬਾ ਦੇਣ ਦੀ ਬਜਾਏ ਕੇਂਦਰ ਵੱਲੋਂ ਆਇਆ 6800 ਰੁਪਏ ਵੀ ਅਜੇ ਤੱਕ ਕਿਸਾਨਾ ਨੂੰ ਨਹੀਂ ਮਿਲਿਆ ਭੋਲੇ ਭਾਲੇ ਲੋਕਾਂ ਨੂੰ ਝੂਠੀਆਂ ਗਰੰਟੀਆ ਤੇ ਠੱਗ ਕੇ ਬਣੀ ਸਰਕਾਰ ਨੂੰ ਲੋਕ ਮੁਆਫ਼ ਨਹੀਂ ਕਰਨਗੇ। ਇਸ ਮੌਕੇ ਜ਼ਿਲ੍ਹਾ ਖਜਾਨਚੀ ਰਣਜੀਤ ਸਿੰਘ ਖੱਚਰਵਾਲਾ ਮੀਤ ਪ੍ਰਧਾਨ ਮੱਸਾ ਸਿੰਘ ਜੋਨ ਸੈਕਟਰੀ ਸੁਖਦੇਵ ਸਿੰਘ ਜੋਨ ਖਜਾਨਚੀ ਗੁਰਮੁੱਖ ਸਿੰਘ ਸਾਹਿਬ ਸਿੰਘ ਜਰਨੈਲ ਸਿੰਘ ਆਦਿ ਆਗੂ ਹਾਜਰ ਸਨ।