ਜਗਰਾਓਂ, 16 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜਗਰਾਓਂ ਦੇ ਸਿੱਧਵਾਂ ਬੇਟ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਜੀਤ ਸਿੰਘ ਨੂੰ ਸਰਪੰਚ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਡੀ. ਪੀ. ਓ. ਵੱਲੋਂ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਤੋਂ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਦੇਣ ਲਈ 15000 ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਸਰਪੰਚ ਬਸੈਮੀ ਵੱਲੋਂ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਦੇ ਧਿਆਨ ਵਿਚ ਲਿਆਂਦਾ ਗਿਆ।
ਇਹ ਵੀ ਖਬਰ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (16 ਦਸੰਬਰ 2023)
ਜਿਸ ਤੋਂ ਬਾਅਦ ਪੂਰੀ ਪਲਾਨਿੰਗ ਦੇ ਤਹਿਤ ਰਿਸ਼ਵਤ ਦੇਣ ਦਾ ਫੈਸਲਾ ਕੀਤਾ ਗਿਆ, ਪਰ ਰਿਸ਼ਵਤ ਦੀ ਰਕਮ ਦੇਣ ਤੋਂ ਪਹਿਲਾਂ ਨੋਟਾਂ ਦੇ ਨੰਬਰ ਆਦਿ ਨੋਟ ਕਰ ਲਏ ਗਏ। ਫਿਰ ਬੀਡੀਪੀਓ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਪੈਸੇ ਬੀਡੀਪੀਓ ਨੂੰ ਦੇ ਦਿੱਤੇ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਕਥਿਤ ਤੌਰ ‘ਤੇ ਬੀਡੀਪੀਓ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇੰਨਾ ਹੀ ਨਹੀਂ ਰਿਸ਼ਵਤ ਦੀ ਰਕਮ ਉਸ ਦੇ ਬਟੂਏ ਤੋਂ ਕੱਢੀ ਗਈ, ਜਿਸ ਤੋਂ ਬਾਅਦ ਬੀਡੀਪੀਓ ਹੱਥ ਜੋੜ ਕੇ ਆਪ ਨੇਤਾ ਸਣੇ ਸਾਰੇ ਲੋਕਾਂ ਤੋਂ ਵਾਰ-ਵਾਰ ਮੁਆਫੀ ਮੰਗਣ ਲੱਗਾ, ਪਰ ਭੜਕੇ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕਹੀ।