ਜਲੰਧਰ, 19 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜਲੰਧਰ ਜ਼ਿਲ੍ਹੇ ਦਾ 23 ਸਾਲਾ ਨੌਜਵਾਨ 15 ਦਸੰਬਰ ਤੋਂ ਲੰਡਨ ਵਿਚ ਲਾਪਤਾ ਸੀ, ਦੀ ਦੇਰ ਰਾਤ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੀ ਦੇਰ ਰਾਤ ਮ੍ਰਿਤਕ ਦੇ ਪਿਤਾ ਨੂੰ ਲੰਡਨ ਪੁਲਿਸ ਨੇ ਸੂਚਿਤ ਕੀਤਾ ਕਿ ਲਾਸ਼ ਇੱਕ ਨਦੀ ਨੇੜਿਓਂ ਬਰਾਮਦ ਹੋਈ ਹੈ।
ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਅਤੇ ਚਾਚਾ ਲੰਡਨ ਲਈ ਰਵਾਨਾ ਹੋ ਗਏ ਹਨ। ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਆਸ਼ਮਨ ਭਾਟੀਆ ਦੇ ਘਰ ਸੋਗ ਦਾ ਮਾਹੌਲ ਹੈ।